ਮਹਾਰਾਸ਼ਟਰ ਦੇ ਹੋਮ ਮਨਿਸਟਰ ਅਨਿਲ ਦੇਸ਼ਮੁੱਖ ਨੇ ਦਿੱਤਾ ਅਸਤੀਫਾ, ਹਰ ਮਹੀਨੇ 100 ਕਰੋੜ ਦੀ ਵਸੂਲੀ ਦਾ ਲੱਗਿਆ ਸੀ ਇਲਜਾਮ

0
7818

ਮੁੰਬਈ | ਮਹਾਰਾਸ਼ਟਰ ਦੀ ਸਿਆਸਤ ‘ਚ ਹੋ ਰਹੀ ਉੱਥਲ-ਪੁੱਥਲ ਤੋਂ ਬਾਅਦ ਆਖਿਰਕਾਰ ਅੱਜ ਹੋਮ ਮਨਿਸਟਰ ਅਨਿਲ ਦੇਸ਼ਮੁੱਖ ਨੇ ਅਸਤੀਫਾ ਦੇ ਦਿੱਤਾ। ਅਨਿਲ ਦੇਸ਼ਮੁੱਖ ਐਨਸੀਪੀ ਪਾਰਟੀ ਵੱਲੋਂ ਸਨ। ਹੁਣ ਦਲੀਪ ਵਲਸੇ ਪਾਟਿਲ ਨਵੇਂ ਹੋਮ ਮਨਿਸਟਰ ਬਣਨਗੇ, ਉਹ ਵੀ ਐਨਸੀਪੀ ਪਾਰਟੀ ਤੋਂ ਹੀ ਹਨ।

ਦੇਸ਼ਮੁੱਖ ਨੇ ਅਸਤੀਫੇ ਨੂੰ ਨੈਤਿਕਤਾ ਦੇ ਅਧਾਰ ਉੱਤੇ ਦਿੱਤਾ ਅਸਤੀਫਾ ਦੱਸਿਆ ਹੈ। ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਦੇ ਦੇਸ਼ਮੁਖ ਉੱਤੇ 100 ਕਰੋੜ ਉਗਰਾਹੀ ਦੇ ਇਲਜਾਮ ਤੋਂ ਬਾਅਦ ਵਿਰੋਧੀਆਂ ਨੇ ਦੇਸ਼ਮੁੱਖ ਖਿਲਾਫ ਮੋਰਚਾ ਖੋਲ ਦਿੱਤਾ ਸੀ।

ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦੇਸ਼ਮੁੱਖ ‘ਤੇ ਇਲਜਾਮ ਲਗਾਇਆ ਸੀ ਕਿ ਉਹ ਹਰ ਮਹੀਨੇ ਸਸਪੈਂਡ ਚੱਲ ਰਹੇ ਪੁਲਿਸ ਅਫਸਰ ਸਚਿਨ ਵਾਜੇ ਨੂੰ 100 ਕਰੋੜ ਦੀ ਵਸੂਲੀ ਦਾ ਟਾਰਗੇਟ ਦਿੰਦੇ ਹਨ।

ਪਰਮਬੀਰ ਸਿੰਘ ਮੁਤਾਬਿਕ ਉਨ੍ਹਾਂ ਇਹ ਗੱਲ ਮਹਾਰਾਸ਼ਟਰ ਦੇ CM ਉੱਧਵ ਠਾਕਰੇ ਨੂੰ ਵੀ ਦੱਸੀ ਸੀ ਪਰ ਉਨ੍ਹਾਂ ਨੇ ਐਕਸ਼ਨ ਲੈਣ ਦੀ ਥਾਂ ਉਨ੍ਹਾਂ ਦਾ ਟ੍ਰਾਂਸਫਰ ਹੀ ਕਰ ਦਿੱਤਾ।