ਮਹਾਰਾਸ਼ਟਰ, 23 ਨਵੰਬਰ | ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਢਾਈ ਘੰਟੇ ਦੀ ਗਿਣਤੀ ਤੋਂ ਬਾਅਦ ਭਾਜਪਾ ਗਠਜੋੜ ਇੱਕ ਤਰਫਾ ਜਿੱਤ ਵੱਲ ਰੁਖ ਕਰ ਰਿਹਾ ਹੈ। ਇਸ ਨੂੰ 200 ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।
ਦੂਜੇ ਪਾਸੇ ਕਾਂਗਰਸ ਗਠਜੋੜ ਵੀ ਪਛੜ ਗਿਆ ਹੈ। ਉਹ 55 ਸੀਟਾਂ ‘ਤੇ ਅੱਗੇ ਹੈ। ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਅਜੀਤ ਪਵਾਰ ਅਗਵਾਈ ਕਰ ਰਹੇ ਹਨ। ਦੇਵੇਂਦਰ ਫੜਨਵੀਸ ਨਾਗਪੁਰ ਦੱਖਣੀ-ਪੱਛਮੀ ਸੀਟ ਤੋਂ 6000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਊਧਵ ਠਾਕਰੇ ਦੀ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਕੁਝ ਗਲਤ ਹੈ। ਇਹ ਜਨਤਾ ਦਾ ਫੈਸਲਾ ਨਹੀਂ ਹੈ। ਇਸ ਵਾਰ ਮੁਕਾਬਲਾ ਮਹਾਯੁਤੀ ਅਤੇ ਮਹਾਵਿਕਾਸ ਅਗਾੜੀ ਵਿਚਕਾਰ ਹੈ। ਮਹਾਯੁਤੀ ਵਿਚ ਭਾਜਪਾ, ਸ਼ਿਵ ਸੈਨਾ (ਏਕਨਾਥ ਸ਼ਿੰਦੇ) ਅਤੇ ਐਨਸੀਪੀ (ਅਜੀਤ ਪਵਾਰ) ਸ਼ਾਮਲ ਹਨ, ਜਦੋਂ ਕਿ ਮਹਾਵਿਕਾਸ ਅਘਾੜੀ ਵਿਚ ਕਾਂਗਰਸ, ਸ਼ਿਵ ਸੈਨਾ (ਊਧਵ ਠਾਕਰੇ) ਅਤੇ ਐਨਸੀਪੀ (ਸ਼ਰਦ ਪਵਾਰ) ਸ਼ਾਮਲ ਹਨ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਲਈ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਵਾਰ 2019 ਦੇ ਮੁਕਾਬਲੇ 4% ਵੱਧ ਵੋਟਿੰਗ ਹੋਈ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)