M.A. ਪੰਜਾਬੀ, M.PHIL. ਟਾਪਰ ਤੇ ਗੋਲਡ ਮੈਡਲਿਸਟ ਨੌਜਵਾਨ ਕਰ ਰਿਹਾ ਵੇਟਰ ਦਾ ਕੰਮ, ਰਿਕਸ਼ਾ ਚਲਾਉਣ ਲਈ ਵੀ ਮਜਬੂਰ

0
2275

ਤਰਨਤਾਰਨ (ਬਲਜੀਤ ਸਿੰਘ) | ਤੁਸੀਂ ਵੀ ਇਹ ਖ਼ਬਰ ਜਾਣ ਕੇ ਜ਼ਰੂਰ ਹੈਰਾਨ ਹੋਵੋਗੇ ਕਿ ਇੱਕ M.A. ਪੰਜਾਬੀ, M.PHIL., B.A. ਕਾਲਜ ਟਾਪਰ ਅਤੇ ਗੋਲਡ ਮੈਡਲਿਸਟ ਨੌਜਵਾਨ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਪੈਲੇਸ ਵਿੱਚ ਵੇਟਰ ਦਾ ਕੰਮ ਕਰ ਰਿਹਾ ਹੈ ਅਤੇ ਜਦੋਂ ਕੰਮ ਨਾ ਮਿਲੇ ਤਾਂ ਰਿਕਸ਼ਾ ਵੀ ਚਲਾਉਂਦਾ ਹੈ।

ਲੋਕਾਂ ਦੇ ਘਰ ਜਾ ਕੇ ਹੇਅਰ ਕਟਿੰਗ ਦਾ ਕੰਮ ਵੀ ਕਰਦਾ ਹੈ ਪਰ ਇਸ ਨੌਜਵਾਨ ਦੀਆਂ ਗੱਲਾਂ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਅਤੇ ਅੱਖੀਂ ਦੇਖ ਕੇ ਕਿ ਇੰਨਾ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਇਹ ਨੌਜਵਾਨ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਅ ਰਿਹਾ ਹੈ।

ਵਜ਼ੀਰ ਸਿੰਘ ਜ਼ਿਲ੍ਹਾ ਤਰਨਤਾਰਨ ‘ਚ ਪੈਂਦੇ ਪਿੰਡ ਝਬਾਲ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਆਪਣੀ ਪੜ੍ਹਾਈ ਕਰਨ ਲਈ ਉਸ ਨੇ ਜੀਅ-ਤੋੜ ਮਿਹਨਤ ਕੀਤੀ ਪਰ ਕੋਈ ਫਲ ਨਹੀਂ ਮਿਲਿਆ। ਉਹ ਤਰਸ ਦੇ ਆਧਾਰ ‘ਤੇ ਨੌਕਰੀ ਨਹੀਂ ਲੈਣਾ ਚਾਹੁੰਦਾ। ਉਹ ਤਾਂ ਆਪਣੀ ਕਾਬਲੀਅਤ ਦੇ ਆਧਾਰ ‘ਤੇ ਸਰਕਾਰ ਤੋਂ ਨੌਕਰੀ ਮੰਗਦਾ ਹੈ।

ਉਸ ਨੇ ਕਿਹਾ ਕਿ ਉਹ ਘਰੋਂ ਬਹੁਤ ਗ਼ਰੀਬ ਹੈ ਅਤੇ ਅੱਗੇ ਵੀ ਪੜ੍ਹਾਈ ਕਰਨਾ ਚਾਹੁੰਦਾ ਹੈ ਪਰ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ਼ ਚੱਲਦਾ ਹੈ, ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਐੱਨ. ਆਰ. ਆਈ. ਵੀਰ ਉਸ ਦੀ ਬਾਂਹ ਫੜਦਾ ਹੈ ਤਾਂ ਅੱਗੇ ਵੀ ਪੜ੍ਹਾਈ ਕਰਕੇ ਕਈ ਮੁਕਾਮ ਛੂਹ ਸਕਦਾ ਹੈ।

ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀ ਦਿੱਤੀ ਜਾਵੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)