ਲੁਧਿਆਣਾ : ਤੀਜੀ ਮੰਜ਼ਿਲ ‘ਤੇ ਘਰ ਵਿਚ ਫਟੇ ਦੋ ਸਿਲੰਡਰ, ਕਮਰੇ ਦੀ ਉੱਡੀ ਛੱਤ, ਦਹਿਸ਼ਤ ‘ਚ ਲੋਕ

0
671

ਲੁਧਿਆਣਾ| ਗਾਂਧੀ ਨਗਰ ਦੀ ਗਲੀ ਨੰਬਰ 7 ਵਿਚ ਅੱਜ ਸਿਲੰਡਰ ਬਲਾਸਟ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਧਮਾਕਾ ਘਰ ਦੀ ਤੀਜੀ ਮੰਜ਼ਿਲ ‘ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ 2 ਸਿਲੰਡਰ ਫਟੇ ਹਨ।ਧਮਾਕਾ ਹੋਣ ਦੇ ਬਾਅਦ ਤੁਰੰਤ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਲੋਕਾਂ ਨੇ ਖੁਦ ਵੀ ਅੱਗ ਬੁਝਾਉਣ ਲਈ ਘਰ ਦੀਆਂ ਛੱਤਾਂ ਆਦਿ ਤੋਂ ਪਾਣੀ ਦਾ ਇੰਤਜ਼ਾਮ ਕੀਤਾ। ਜਿਸ ਮਕਾਨ ਵਿਚ ਸਿਲੰਡਰ ਫਟੇ ਹਨ ਉਥੇ ਲਗਭਗ 7 ਤੋਂ 8 ਕਿਰਾਏਦਾਰ ਕਮਰਿਆਂ ਵਿਚ ਰਹਿੰਦੇ ਹਨ।
ਤੀਜੀ ਮੰਜ਼ਿਲ ‘ਤੇ ਰਹਿਣ ਵਾਲੇ ਦੋ ਕਿਰਾਏਦਾਰ ਦੁਪਹਿਰ ਦੇ ਸਮੇਂ ਖਾਣਾ ਖਾਣ ਕਮਰੇ ਵਿਚ ਆਏ। ਸ਼ੰਕਾ ਹੈ ਕਿ ਉਨ੍ਹਾਂ ਤੋਂ ਕਮਰੇ ਵਿਚ ਸਿਲੰਡਰ ਖੁੱਲ੍ਹਾ ਰਹਿ ਗਿਆ। ਨਾਲ ਹੀ ਏਸੀ ਦਾ ਕੰਪ੍ਰੈਸ਼ਰ ਲੱਗਾ ਸੀ। ਜਿਵੇਂ ਹੀ ਕਮਰੇ ਵਿਚ ਅੱਗ ਦੀਆਂ ਲਪਟਾਂ ਵਧੀਆਂ ਤਾਂ ਏਸੀ ਦਾ ਕੰਪ੍ਰੈਸ਼ਰ ਵੀ ਪਟ ਗਿਆ।

ਮਕਾਨ ਮਾਕਨ ਮਦਨ ਲਾਲ ਨੂੰ ਪੁਲਿਸ ਨੇ ਮੌਕੇ ‘ਤੇ ਬੁਲਾਇਆ ਤੇ ਜਾਣਕਾਰੀ ਹਾਸਲ ਕੀਤੀ।ਅੱਗ ਲੱਗਣ ਨਾਲ ਕਮਰੇ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਰ ਦੀ ਛੱਤ ‘ਤੇ ਲੱਗੀਆਂ ਪਾਣੀ ਦੀਆਂ ਦੋ ਟੈਂਕੀਆਂ ਵੀ ਫਟ ਗਈਆਂ। ਜਿਸ ਕਮਰੇ ਵਿਚ ਅੱਗ ਲੱਗੀ ਉਸ ਕਮਰੇ ਦੀ ਮਾਲਕ ਰਾਧਾ ਰਾਣੀ ਨੂੰ ਲੋਕਾਂ ਨੇ ਬੁਲਾਇਆ ਜੋ ਕਿਸੇ ਫੈਕਟਰੀ ਵਿਚ ਕੰਮ ਕਰਦੀ ਸੀ। ਰਾਧਾ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ।