ਲੁਧਿਆਣਾ : ਸਬਜ਼ੀ ਲੈ ਕੇ ਆਉਂਦੇ ਦੋ ਸਕੇ ਭਰਾਵਾਂ ਨੂੰ ਬਾਈਕ ਸਵਾਰ ਨੇ ਮਾਰੀ ਟੱਕਰ, ਇਕ ਦੀ ਮੌ.ਤ, ਦੂਜਾ ਸੀਰੀਅਸ

0
301

ਲੁਧਿਆਣਾ, 10 ਦਸੰਬਰ| ਲੁਧਿਆਣਾ ਵਿਚ ਇਕ ਤੇਜ਼ ਰਫਤਾਰ ਬਾਈਕ ਸਵਾਰ ਨੇ ਦੇ ਸਕੇ ਭਰਾਵਾਂ ਨੂੰ ਸੜਕ ਪਾਰ ਕਰਦਿਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਦੋਵੇਂ ਭਰਾ ਕਈ ਫੁੱਟ ਦੂਰ ਜਾ ਡਿਗੇ। ਹਾਦਸੇ ਤੋਂ ਬਾਅਦ ਬਾਈਕ ਸਵਰਾ ਭੱਜ ਗਿਆ। ਉਥੇ ਹੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਇਕ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
ਵੱਡੇ ਭਰਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੂਰਜ ਕੁਮਾਰ (17) ਵਾਸੀ ਪਿੰਡ ਟਿੱਬਾ ਲੁਧਿਆਣਾ ਵਜੋਂ ਹੋਈ ਹੈ।
ਸਬਜ਼ੀ ਲੈ ਕੇ ਆ ਰਹੇ ਸਨ ਦੋਵੇਂ ਭਰਾ
ਹਾਦਸਾ ਸਾਹਨੇਵਾਲ ਇਲਾਕੇ ਦੇ ਪਿੰਡ ਟਿੱਬਾ ਵਿਚ ਹੋਇਆ। ਮ੍ਰਿਤਕ ਸੂਰਜ ਦੇ ਦੋਸਤ ਰਾਜਨ ਨੇ ਦੱਸਿਆ ਕਿ ਸੂਰਜ ਤੇ ਸੁਬੋਧ ਦੋਵੇਂ ਸਬਜ਼ੀ ਲੈ ਕੇ ਵਾਪਸ ਘਰ ਆ ਰਹੇ ਸਨ। ਸੜਕ ਪਾਰ ਕਰਦੇ ਸਮੇਂ ਇਕ ਅਣਜਾਣ ਬਾਈਕ ਸਵਾਰ ਵਿਅਕਤੀ ਨੇ ਉਨ੍ਹਾਂ ਨੂੰ ਟੱਕਰ ਮਾਰੀ। ਹਾਦਸਾ ਇੰਨਾ ਭਿਆਨਕ ਸੀ ਕਿ ਸੂਰਜ ਕਈ ਫੁੱਟ ਦੂਰ ਜਾ ਕੇ ਡਿਗਿਆ। ਉਸਦੀ ਸਿਰ ਸੜਕ ਉਤੇ ਲੱਗਿਆ। ਸੁਬੋਧ ਨੂੰ ਵੀ ਸੱਟਾਂ ਲੱਗੀਆਂ।