ਲੁਧਿਆਣਾ : ਕੁੰਦਨਪੁਰੀ ‘ਚ ਨਸ਼ੇ ‘ਚ ਝੂਮਦੇ ਦਿਸੇ ਦੋ ਮੁੰਡੇ, ਇਕ ਤੋਂ ਨਾ ਬੈਠ ਹੋ ਰਿਹਾ ਤੇ ਨਾ ਖੜ੍ਹ ਹੋ ਰਿਹੈ

0
598

ਲੁਧਿਆਣਾ| ਲੁਧਿਆਣਾ ਵਿਚ ਨਸ਼ੇ ਵਿਚ ਝੂਮਦੇ ਨਸ਼ੇਬਾਜ਼ਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਹੁਣ ਫਿਰ ਇਕ ਮਾਮਲਾ ਸਾਹਮਣੇ ਆਇਆ ਹੈ। ਪਹਿਲੀ ਫੋਟੋ ਕੁੰਦਨਪੁਰੀ ਇਲਾਕੇ ਦੀ ਹੈ, ਜਿੱਥੇ ਬੁੱਢੇ ਨਾਲੇ ਦੀ ਪੁਲੀ ਨੇੜੇ ਪਲਾਟ ‘ਚ ਨੌਜਵਾਨ ਹਰ ਰੋਜ਼ ਨਸ਼ੇ ਦਾ ਸੇਵਨ ਕਰਦੇ ਨਜ਼ਰ ਆ ਰਹੇ ਹਨ। ਅਜਿਹੀ ਹੀ ਇੱਕ ਵੀਡੀਓ ਲੋਕਾਂ ਨੇ ਬਣਾਈ ਹੈ, ਇੱਥੇ ਇੱਕ ਵਿਅਕਤੀ ਨਸ਼ੇ ਵਿੱਚ ਧੁੱਤ ਹੋ ਕੇ ਨਾ ਤਾਂ ਖੜ੍ਹਾ ਹੋ ਸਕਦਾ ਹੈ ਅਤੇ ਨਾ ਹੀ ਬੈਠ ਸਕਦਾ ਹੈ। ਇਕ ਥਾਂ ‘ਤੇ ਹੀ ਝੂਲ ਰਿਹਾ ਸੀ। ਅਜਿਹੇ ਹਾਲਾਤ ਕੁੰਦਨਪੁਰੀ ਵਿੱਚ ਰੋਜ਼ਾਨਾ ਦੇਖਣ ਨੂੰ ਮਿਲਦੇ ਹਨ।

ਦੂਜੀ ਫੋਟੋ ਬੱਸ ਸਟੈਂਡ ਦੇ ਕੋਲ ਦੀ ਹੈ। ਇਸ ਵਿੱਚ ਇੱਕ ਔਰਤ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋਈ ਦਿਖਾਈ ਦਿੱਤੀ। ਉਹ ਇੰਨੀ ਸ਼ਰਾਬੀ ਸੀ ਕਿ ਉਹ ਹਿੱਲਦੀ ਦਿਖਾਈ ਦਿੱਤੀ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਔਰਤ ਹਰ ਰੋਜ਼ ਇੰਜੈਕਸ਼ਨ ਲਗਾ ਕੇ ਇਸ ਤਰ੍ਹਾਂ ਝੂਲਦੀ ਹੈ।