ਲੁਧਿਆਣਾ : ਨ.ਸ਼ਾ ਤਸਕਰੀ ਦੇ ਦੋਸ਼ੀਆਂ ਨੂੰ ਹੋਈ ਸਖਤ ਸਜ਼ਾ, ਔਰਤ ਸਣੇ ਤਿੰਨ ਜਣਿਆਂ ਨੂੰ 12-12 ਸਾਲ ਦੀ ਕੈਦ

0
2394

ਲੁਧਿਆਣਾ/ਕਪੂਰਥਲਾ, 4 ਫਰਵਰੀ | ਹੈਰੋਇਨ ਦੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਨੇ 12-12 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸਾਢੇ ਤਿੰਨ ਸਾਲ ਪੁਰਾਣਾ ਹੈ। ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿਚ ਰਾਜ ਕੁਮਾਰ ਉਰਫ ਰਾਜੂ ਪੁੱਤਰ ਵਿਜੈ ਕੁਮਾਰ ਕਪੂਰਥਲਾ ਹਾਲ ਵਾਸੀ ਗਲੀ ਨੰ.9/L, ਈਸ਼ਰ ਨਗਰ ਥਾਣਾ ਡੇਹਲੋਂ ਲੁਧਿਆਣਾ, ਅਰੁਣ ਕੁਮਾਰ ਉਰਫ ਅਨੂੰ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਥਾਣਾ ਸਿਟੀ ਕਪੂਰਥਲਾ ਹਾਲ ਵਾਸੀ ਗੁਰੂ ਅੰਗਦ ਦੇਵ ਕਾਲੋਨੀ ਫੁੱਲਾਂਵਾਲ ਲੁਧਿਆਣਾ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਸ਼ਾਮਲ ਹਨ।

Bizman accused of Rs 50 cr bogus billing arrested in Ludhiana | A2Z Taxcorp  LLP

ਜਾਣਕਾਰੀ ਮੁਤਾਬਕ 25-06-2020 ਨੂੰ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੀ ਪੁਲਿਸ ਪਾਰਟੀ ਨਸ਼ਾ ਤਸਕਰਾਂ ਦੀ ਤਲਾਸ਼ ਨੂੰ ਲੈ ਕੇ ਈਸ਼ਰ ਨਗਰ ਪੁਲ, ਗਿੱਲ ਨਹਿਰ ਲੁਧਿਆਣਾ ਵਿਖੇ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਦੋਸ਼ੀ ਰਾਜ ਕੁਮਾਰ ਉਰਫ ਰਾਜੂ ਅਤੇ ਉਸਦੀ ਪਤਨੀ ਅੰਜਲੀ, ਅਰੁਣ ਕੁਮਾਰ ਉਰਫ ਅਨੂੰ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਕੋਲੋਂ ਕਾਰ ਵਿਚੋਂ 3 ਕਿਲੋ 200 ਗ੍ਰਾਮ ਹੈਰੋਇਨ, 01 ਪਿਸਟਲ 32 ਬੋਰ, ਚਾਰ ਮੈਗਜ਼ੀਨ, 13 ਜ਼ਿੰਦਾ ਰੌਂਦ ਅਤੇ 60 ਹਜ਼ਾਰ/- ਰੁਪਏ ਡਰੱਗ ਮਨੀ ਬਰਾਮਦ ਕੀਤੀ ਸੀ।

ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 76 ਮਿਤੀ 25-06-2020 ਅ/ਧ 21,29 NDPS Act ਅਤੇ 25 ਅਸਲਾ ਐਕਟ ਥਾਣਾ ਐਸ.ਟੀ.ਐਫ ਫੇਸ-4 ਮੋਹਾਲੀ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਦੋਸ਼ੀ ਪੂਜਾ ਕੁੰਦਨ ਦਾ ਨਾਂ ਵੀ ਸਾਹਮਣੇ ਆਇਆ, ਜਿਸ ਨੂੰ ਇਸ ਮਾਮਲੇ ਵਿਚ ਮਿਤੀ 30-09-2020 ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ 16-10-2021 ਨੂੰ ਮਾਣਯੋਗ ਅਦਾਲਤ ਵੱਲੋਂ ਪੀ.ਓ ਕਰਾਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਦੋਸ਼ੀ ਅੰਜਲੀ ਮੁਕੱਦਮੇ ਵਿਚੋਂ ਗੈਰ-ਹਾਜ਼ਰ ਰਹੀ ਤਾਂ ਪੂਜਾ ਨੂੰ ਵੀ ਮਾਣਯੋਗ ਅਦਾਲਤ ਵੱਲੋਂ ਮਿਤੀ 04-11-2022 ਨੂੰ ਭਗੌੜੀ ਕਰਾਰ ਕੀਤਾ ਗਿਆ ਸੀ।

ਮਾਣਯੋਗ ਅਦਾਲਤ ਵੱਲੋਂ ਇਸ ਕੇਸ ਵਿਚ ਤਫਤੀਸ਼ ਅਤੇ ਗਵਾਹੀਆਂ ਦੇ ਆਧਾਰ ‘ਤੇ ਦੋਸ਼ੀਆਂ ਰਾਜ ਕੁਮਾਰ ਉਰਫ ਰਾਜੂ, ਅਰੁਣ ਕੁਮਾਰ ਅਤੇ ਉਸਦੀ ਪਤਨੀ ਹਰਪ੍ਰੀਤ ਕੌਰ ਨੂੰ 12-12 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।