ਲੁਧਿਆਣਾ : ਆਨਲਾਈਨ ਟਰੇਡਿੰਗ ਐਪ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲਿਆਂ ਦਾ ਪਰਦਾਫਾਸ਼

0
561

ਲੁਧਿਆਣਾ| ਲੁਧਿਆਣਾ ਪੁਲਿਸ ਨੇ ਆਨਲਾਈਨ ਟਰੇਡਿੰਗ ਐਪ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 106 ਆਈ.ਟੀ.ਐਕਟ, ਥਾਣਾ ਡਵੀਜਨ ਨੰਬਰ 5, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ।

ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਦੱਸਿਆ ਕਿ ਆਨਲਾਈਨ ਧੋਖਾਧੜੀ ਸਬੰਧੀ ਸ਼ਿਕਾਇਤ ਮਿਲਣ ਤੇ ਸਾਈਬਰ ਸੈਲ, ਲੁਧਿਆਣਾ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਤਕਨੀਕੀ ਵੇਰਵੇ ਇਕੱਠੇ ਕਰਕੇ, ਇਕ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਮੁਲਜਮਾਂ ਦੁਆਰਾ ਆਪਣੀ ਕਸਟਮਾਈਜ਼ਡ ਫਰਜੀ ਐਪ V-trade ਰਾਹੀਂ ਆਨਲਾਈਨ ਵਪਾਰ ਕੀਤਾ ਜਾ ਰਿਹਾ ਸੀ।

ਮੁਲਜ਼ਮ ਪੀੜਤਾਂ ਨੂੰ ਆਨਲਾਈਨ ਟਰੇਡਿੰਗ ਰਾਹੀਂ ਮੋਟਾ ਤੇ jldI ਮੁਨਾਫ਼ਾ ਕਮਾਉਣ ਲਈ ਲੁਭਾਉਂਦਾ ਸੀ, ਉਨ੍ਹਾਂ ਨੂੰ ਆਪਣੇ ਐਪ ਦੇ ਲਿੰਕ ਭੇਜਦਾ ਸੀ ਅਤੇ ਇੱਕ ਆਈ.ਡੀ ਅਤੇ ਪਾਸਵਰਡ ਪ੍ਰਦਾਨ ਕਰਦਾ ਸੀ।

ਧੋਖਾਧੜੀ ਕਰਨ ਦੇ ਇਰਾਦੇ ਨਾਲ ਉਹ ਐਪ ਦੀ ਵਰਤੋਂ ਕਰਨ ਲਈ ਇੱਕ ਆਈਡੀ ਅਤੇ ਪਾਸਵਰਡ ਪ੍ਰਦਾਨ ਕਰਨ ਤੋਂ ਪਹਿਲਾਂ ਹਰੇਕ ਗਾਹਕ ਤੋਂ ਦੋ ਚੈੱਕ ਵੀ ਮੰਗਦੇ ਸਨ। ਫਿਰ ਪੀੜਤ ਤੋਂ ਨਕਦੀ ਪ੍ਰਾਪਤ ਕੀਤੀ ਜਾਂਦੀ ਅਤੇ ਬਰਾਬਰ ਦੇ ਡਮੀ ਅੰਕੜੇ   ਦਿਖਾਏ ਜਾਂਦੇ, ਜਦੋਂ ਕਿ ਅਸਲ ਵਿੱਚ ਕਿਸੇ ਵੀ ਐਕਸਚੇਂਜ ‘ਤੇ ਕੋਈ ਵਪਾਰ ਨਹੀਂ ਕੀਤਾ ਜਾਂਦਾ । ਪੀੜਤ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਕਿ ਉਹ ਐਪ ਰਾਹੀਂ ਵਪਾਰ ਕਰਕੇ ਚੰਗੀ ਕਮਾਈ ਕਰ ਰਿਹਾ ਹੈ। ਜਦੋਂ ਗ੍ਰਾਹਕ ਆਪਣੇ ਰਿਟਰਨ ਦੀ ਮੰਗ ਕਰਦਾ ਹੈ ਤਾਂ ਦੋਸ਼ੀ ਦੁਆਰਾ ਉਸਦੀ ਆਈਡੀ ਅਤੇ ਪਾਸਵਰਡ ਬਦਲ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਗਾਹਕ ਨੂੰ ਹੋਰ ਪੈਸੇ ਦੇਣ ਲਈ ਬਲੈਕਮੇਲ ਕੀਤਾ ਜਾਂਦਾ ਹੈ।

ਸਾਈਬਰ ਸੈੱਲ ਨੇ ਇਸ ਧੋਖਾਧੜੀ ਦਾ ਪਰਦਾਫਾਸ਼ ਕਰਨ ਲਈ ਬਹੁਤ ਹੀ ਪੇਸ਼ੇਵਰ ਤਰੀਕੇ ਨਾਲ ਕੰਮ ਕੀਤਾ ਹੈ ਜੋ ਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਇਸ ਵਿੱਚ ਪੀੜਤਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ।

ਸਭ ਤੋਂ ਪਹਿਲਾਂ, ਸਾਈਬਰ ਸੈੱਲ ਟੀਮ ਨੇ V-Trade ਨਾਮਕ ਐਪ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਇਹ ਪਾਇਆ ਗਿਆ ਕਿ ਇਹ ਐਪ, ਐਪ ਸਟੋਰ ‘ਤੇ ‘ਮਨੋਰੰਜਨ’ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਸਿਖਲਾਈ ਦੇ ਉਦੇਸ਼ ਲਈ ਵਿਦਿਆਰਥੀਆਂ ਲਈ ਹੈ।

ਐਪ V-trade ‘ਤੇ ਗਾਹਕ ਨੂੰ ਦਿਖਾਏ ਗਏ ਲੈਣ-ਦੇਣ ਦੀ ਐਕਸਚੇਂਜ ਤੋਂ ਪੁਸ਼ਟੀ ਕੀਤੀ ਗਈ ਸੀ ਅਤੇ ਉਹ ਧੋਖਾਧੜੀ ਵਾਲੇ ਪਾਏ ਗਏ ਸਨ। ਐਕਸਚੇਂਜਾਂ ਨੇ ਇਹ ਵੀ ਜਵਾਬ ਦਿੱਤਾ ਕਿ ਉਹਨਾਂ ਕੋਲ ਨਾ ਤਾਂ ਉਹਨਾਂ ਦੇ ਮੈਂਬਰ ਬ੍ਰੋਕਰ ਵਜੋਂ ਕੋਈ ਵੀ-ਟ੍ਰੇਡ, ਪੀਵੀਗਲੋਬਲ ਐਲਐਲਪੀ ਆਦਿ ਹੈ ਅਤੇ ਨਾ ਹੀ ਉਹਨਾਂ ਦੇ ਵਿਅਕਤੀਗਤ ਮੈਂਬਰ ਹਨ। ਪੀੜਤਾਂ ਤੋਂ ਜ਼ਿਆਦਾਤਰ ਭੁਗਤਾਨ ਨਕਦੀ ਵਿੱਚ ਲਏ ਗਏ ਸਨ।
ਮੁਲਜ਼ਮਾਂ ਅਤੇ ਪੀੜਤਾਂ ਵਿਚਕਾਰ ਚੈਟ ਦੇ ਸਕਰੀਨ ਸ਼ਾਟ ਰਿਕਾਰਡ ਵਿੱਚ ਲਏ ਗਏ।