ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਸਪਤਾਲ ‘ਚ ਭਰਤੀ ਭਰਾ ਦੀ ਦੇਖ-ਰੇਖ ਬਹਾਨੇ ਨੌਜਵਾਨ ਨੂੰ ਘਰੋਂ ਬੁਲਾ ਕੇ ਲੈ ਗਏ ਦੋਸਤ ਨੇ ਜ਼ਹਿਰ ਦੇ ਕੇ ਮਾਰਿਆ। ਅਗਲੀ ਸਵੇਰੇ ਉਸ ਦੀ ਲਾਸ਼ ਰਾਹੋਂ ਰੋਡ ਸਥਿਤ ਕਾਕਾ ਪਿੰਡ ਵਿਚ ਸਥਿਤ ਖਾਲੀ ਪਲਾਟ ਵਿਚ ਪਈ ਮਿਲੀ। SHO ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਨੀ (27) ਵਾਸੀ ਮਹਾਵੀਰ ਕਾਲੋਨੀ, ਪਿੰਡ ਖਵਾਜਕੇ ਵਜੋਂ ਹੋਈ ਹੈ।
ਦੋਸ਼ੀ ਵਿਸ਼ਾਲ ਮੋਤੀ ਨਗਰ ਦੀ ਲਵਕੁਸ਼ ਕਾਲੋਨੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਅਜੈ ਕੁਮਾਰ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਹ 8 ਅਪ੍ਰੈਲ ਦੀ ਰਾਤ ਨੂੰ ਆਪਣੇ ਘਰ ਮੌਜੂਦ ਸੀ। ਰਾਤ ਕਰੀਬ 9.15 ਵਜੇ ਉਕਤ ਨੌਜਵਾਨ ਉਸ ਦੇ ਘਰ ਆਇਆ। ਉਹ ਹਨੀ ਨੂੰ ਇਹ ਕਹਿ ਕੇ ਨਾਲ ਲੈ ਗਿਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਸਿਰਫ਼ ਉਸ ਦੀ ਮਾਂ ਹੈ।
ਉਸ ਨੂੰ ਕੰਬਲ ਅਤੇ ਭੋਜਨ ਦੇ ਕੇ ਵਾਪਸ ਆ ਜਾਵੇਗਾ। ਜਦੋਂ ਕਾਫੀ ਦੇਰ ਤੱਕ ਦੋਵੇਂ ਵਾਪਸ ਨਾ ਆਏ ਤਾਂ ਪਰਿਵਾਰ ਵਾਲਿਆਂ ਨੇ ਹਨੀ ਨੂੰ ਫੋਨ ਕੀਤਾ, ਜਿਸ ਨੂੰ ਵਿਸ਼ਾਲ ਨੇ ਚੁੱਕ ਲਿਆ। ਇਸ ਤੋਂ ਬਾਅਦ ਉਸ ਨੇ ਮੋਬਾਇਲ ਬੰਦ ਕਰ ਦਿੱਤਾ। ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਕਾਕਾ ਦੇ ਇਕ ਖਾਲੀ ਪਲਾਟ ਵਿਚ ਹਨੀ ਦੀ ਲਾਸ਼ ਪਈ ਹੈ। ਉਸ ਨੂੰ ਪੂਰਾ ਯਕੀਨ ਹੈ ਕਿ ਦੋਸ਼ੀ ਨੇ ਹਨੀ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮਾਰਿਆ ਹੈ।