ਲੁਧਿਆਣਾ : ਮੀਂਹ ਤੇ ਹਨੇਰੀ ਕਾਰਨ ਫੈਕਟਰੀ ਦੀ ਸ਼ੈੱਡ ਤੇ ਕੰਧ ਡਿੱਗੀ, 1 ਦੀ ਮੌਤ, ਕਈ ਜ਼ਖ਼ਮੀ

0
563

ਲੁਧਿਆਣਾ/ਡੇਹਲੋਂ/ਆਲਮਗੀਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਨਜ਼ਦੀਕੀ ਪਿੰਡ ਗੁਰਮ ਰੁੜਕਾ ਲਿੰਕ ਸੜਕ ‘ਤੇ ਸਥਿਤ ਢਲਾਈ ਫੈਕਟਰੀ ਦਾ ਸ਼ੈੱਡ ਤੇ ਕੰਧ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਹਨ।

ਫੈਕਟਰੀ ਦੇ ਨਾਲ ਬਣੇ ਘਰ ਦੇ ਵਸਨੀਕਾਂ ਨੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੇਹਲੋਂ ਵਿਖੇ ਭਰਤੀ ਕਰਵਾਇਆ ਜਿਨ੍ਹਾਂ ਦਾ ਇਲਾਜ ਜਾਰੀ ਹੈ। ਅੱਜ ਸਵੇਰ ਤੋਂ ਹੀ ਤੇਜ਼ ਮੀਂਹ ਪੈਣ ਤੇ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਫੈਕਟਰੀ ਦਾ ਸ਼ੈੱਡ ਤੇ ਕੰਧ ਡਿੱਗ ਗਈ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ‘ਤੇ ਪੁੱਜੀ ਜਿਨ੍ਹਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਲਬੇ ਨੂੰ ਹਟਾਇਆ ਗਿਆ।

Punjab News

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ