ਲੁਧਿਆਣਾ : ਸਪਾ ਸੈਂਟਰ ‘ਚ ਰੱਖਿਆ ਨੌਕਰ ਸਵਾ 2 ਲੱਖ ‘ਤੇ ਕਰ ਗਿਆ ਹੱਥ-ਸਾਫ, ਟਿਫਨ ਲੈਣ ਗਏ ਨੇ ਕੱਢ ਲਿਆ ਕੈਸ਼ ਵਾਲਾ ਬੈਗ

0
407

ਲੁਧਿਆਣਾ | ਇਥੋਂ ਇਕ ਨੌਕਰ ਵਲੋਂ ਮਾਲਕ ਨਾਲ ਧੋਖਾ ਕਰਨ ਦੀ ਖਬਰ ਸਾਹਮਣੇ ਆਈ ਹੈ। ਸਪਾ ਸੈਂਟਰ ਵਿਚ ਕੁਝ ਦਿਨ ਪਹਿਲਾਂ ਰੱਖਿਆ ਨੌਕਰ 2 ਲੱਖ 25 ਹਜ਼ਾਰ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਨਰੇਸ਼ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਗੇਟ ਨੰਬਰ 2 ਦੇ ਸਾਹਮਣੇ ਸਪਾ ਸੈਂਟਰ ਚਲਾਉਂਦੇ ਹਨ। 15 ਦਿਨ ਪਹਿਲਾਂ ਉਨ੍ਹਾਂ ਨੇ ਨਿਤਿਸ਼ ਕੁਮਾਰ ਨੂੰ ਸਫ਼ਾਈ ਦਾ ਕੰਮ ਕਰਨ ਲਈ ਰੱਖਿਆ ਸੀ। ਬੀਤੀ ਦੁਪਹਿਰ ਡੇਢ ਵਜੇ ਉਨ੍ਹਾਂ ਨੇ ਨਿਤਿਸ਼ ਨੂੰ ਸਕੂਟੀ ਦੀ ਡਿੱਗੀ ‘ਚੋਂ ਟਿਫਨ ਲੈਣ ਲਈ ਬਿਲਡਿੰਗ ਦੀ ਬੇਸਮੈਂਟ ਵਿਚ ਭੇਜਿਆ। ਕਾਫੀ ਸਮਾਂ ਬੀਤਣ ਦੇ ਬਾਵਜੂਦ ਜਦੋਂ ਨਿਤਿਸ਼ ਨਹੀਂ ਆਇਆ ਤਾਂ ਉਸ ਨੂੰ ਦੇਖਣ ਲਈ ਹੇਠਾਂ ਗਏ।

ਨਰੇਸ਼ ਨੇ ਦੱਸਿਆ ਕਿ ਟਿਫਨ ਲਿਫਟ ਦੇ ਕੋਲ ਪਿਆ ਸੀ ਅਤੇ ਬਿਲਡਿੰਗ ਦੀ ਬੇਸਮੈਂਟ ਵਿਚ ਖੜ੍ਹੀ ਸਕੂਟੀ ‘ਚੋਂ ਨਕਦੀ ਵਾਲਾ ਬੈਗ ਚੋਰੀ ਕਰ ਲਿਆ ਸੀ। ਬੈਗ ਵਿਚ ਸਵਾ 2 ਲੱਖ ਰੁਪਏ ਦੀ ਨਕਦੀ ਸੀ। ਬਿਲਡਿੰਗ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵਾਰਦਾਤ ਦੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਹਨ।

ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਆਰੋਪੀ ਉੱਤਰ ਪ੍ਰਦੇਸ਼ ਦਾ ਸੀ। ਨਿਤਿਸ਼ ਕੁਮਾਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।