ਲੁਧਿਆਣਾ | ਪਿੰਡ ਮਲਕ ਵਿਚ ਚਿੱਟੇ ਨੇ ਇਕ ਹੋਰ ਨੌਜਵਾਨ ਨੂੰ ਨਿਗਲ ਲਿਆ। ਘਰੇ ਹੀ ਚਿੱਟੇ ਦਾ ਟੀਕਾ ਭਰ ਕੇ ਲਗਾਉਣ ਤੋਂ ਬਾਅਦ 23 ਸਾਲ ਦੇ ਕਰਮਜੀਤ ਸਿੰਘ ਦੀ ਮੌਤ ਹੋ ਗਈ। ਮੌਤ ਦੀ ਖਬਰ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ।
ਜਾਣਕਾਰੀ ਅਨੁਸਾਰ ਕਰਮਜੀਤ ਟੀਕਾ ਲਗਾ ਰਿਹਾ ਸੀ। ਡੋਜ਼ ਵੱਧ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮੌਤ ਦੇ ਨਾਲ ਹੀ ਘਰ ਵਿਚ ਵੈਣ ਪੈਣੇ ਸ਼ੁਰੂ ਹੋ ਗਏ । ਸਸਕਾਰ ਮੌਕੇ ਉਸ ਦੀ ਮਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ। ਪੁੱਤ ਦੇ ਵਿਆਹ ਦੀ ਉਮਰ ਵਿਚ ਉਸ ਦੀ ਮੌਤ ‘ਤੇ ਮਾਂ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਨੇ ਪੁੱਤ ਦੀ ਮ੍ਰਿਤਕ ਦੇਹ ’ਤੇ ਸਸਕਾਰ ਤੋਂ ਪਹਿਲਾਂ ਸਿਹਰਾ ਸਜਾਇਆ ।
ਮ੍ਰਿਤਕ ਦੇ ਵੱਡੇ ਭਰਾ ਨੇ ਕਿਹਾ ਕਿ ਇਹ ਨਸ਼ੇ ਨਾਲ ਕੋਈ ਪਹਿਲੀ ਮੌਤ ਨਹੀਂ ਹੋਈ, ਬਲਕਿ ਇਸ ਤੋਂ ਪਹਿਲਾਂ ਵੀ ਪਿੰਡ ਵਿਚ 12 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦਾ ਕਾਰਨ ਪਿੰਡ ਵਿਚ ਸ਼ਰੇਆਮ ਚਿੱਟੇ ਦਾ ਵਿਕਣਾ ਹੈ।