ਲੁਧਿਆਣਾ : ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਵਿਆਹੁਤਾ ਨੇ ਦਿੱਤੀ ਜਾਨ, 4 ਸਾਲ ਪਹਿਲਾਂ ਹੋਇਆ ਸੀ ਵਿਆਹ

0
274

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਵਿਆਹੁਤਾ ਵੱਲੋਂ ਮੌਤ ਨੂੰ ਗਲੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ ਨੇ ਆਪਣੀ ਸੱਸ ਅਤੇ ਪਤੀ ਦੀਆਂ ਟਿੱਪਣੀਆਂ ਤੋਂ ਤੰਗ ਆ ਕੇ ਇਹ ਖੌਫਨਾਕ ਕਦਮ ਚੁਕਿਆ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਅਮਨਦੀਪ ਦਾ ਵਿਆਹ 4 ਸਾਲ ਪਹਿਲਾਂ ਜਗਜੀਤ ਸਿੰਘ ਵਾਸੀ ਨਾਰੰਗਵਾਲ ਨਾਲ ਹੋਇਆ ਸੀ।

ਔਰਤ ਦੇ ਭਰਾ ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਜੀਜਾ ਜਗਜੀਤ ਸਿੰਘ ਅਤੇ ਉਸ ਦੀ ਮਾਂ ਕਮਲਾ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਜੀਜਾ ਸ਼ਰਾਬ ਪੀ ਕੇ ਅਮਨਦੀਪ ਨਾਲ ਲੜਦਾ ਸੀ। ਕਈ ਵਾਰ ਉਸ ਦੀ ਭੈਣ ਨੇ ਪੇਕੇ ਘਰ ਆ ਕੇ ਲੜਾਈ ਬਾਰੇ ਦੱਸਿਆ ਕਿ ਉਸ ਦਾ ਪਤੀ ਅਤੇ ਸੱਸ ਉਸ ਨੂੰ ਤਾਹਨੇ ਮਾਰਦੇ ਸਨ ਕਿ ਉਸ ਦੇ ਪਿਤਾ ਨੇ ਇਕ ਹੋਰ ਔਰਤ ਰੱਖੀ ਹੋਈ ਹੈ। ਉਨ੍ਹਾਂ ਨੇ ਕਈ ਵਾਰ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ।

ਉਸ ਮੁਤਾਬਕ ਭੈਣ ਨੇ ਕੁਝ ਮਹੀਨਿਆਂ ਤੋਂ ਲੜਾਈ ਬਾਰੇ ਦੱਸਣਾ ਬੰਦ ਕਰ ਦਿੱਤਾ ਸੀ। 2 ਜੁਲਾਈ ਨੂੰ ਸ਼ਾਮ ਕਰੀਬ 6.30 ਵਜੇ ਉਸ ਦਾ ਜੀਜਾ ਜਗਜੀਤ ਅਤੇ ਉਸ ਦੀ ਮਾਂ ਕਮਲਾ ਘਰ ਵਿਚ ਮੌਜੂਦ ਸਨ। ਉਸ ਦਿਨ ਵੀ ਭੈਣ ਨਾਲ ਘਰ ਵਿਚ ਲੜਾਈ ਹੋਈ ਸੀ। ਪ੍ਰੇਸ਼ਾਨ ਹੋ ਕੇ ਅਮਨਦੀਪ ਨੇ ਜਾਨ ਦੇ ਦਿੱਤੀ। ਥਾਣਾ ਜੋਧਾਂ ਦੀ ਪੁਲਿਸ ਨੇ ਮੁਲਜ਼ਮ ਜਗਜੀਤ ਸਿੰਘ ਅਤੇ ਸੱਸ ਕਮਲਾ ਵਿਰੁੱਧ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ