ਲੁਧਿਆਣਾ : ਪ੍ਰੇਮੀ ਨੇ ਕੀਤੀ ਪ੍ਰੇਮਿਕਾ ਦੀ ਵੀਡੀਓ ਸ਼ੇਅਰ, ਬਲੈਕਮੇਲਿੰਗ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ

0
443

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੰਦੇ ਨਾਲੇ ‘ਚ 11ਵੀਂ ਦੀ ਵਿਦਿਆਰਥਣ ਨੇ ਛਾਲ ਮਾਰ ਕੇ ਜਾਨ ਦੇ ਦਿੱਤੀ। ਦੱਸ ਦਈਏ ਕਿ ਉਸ ਦੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸੀ ਤੇ ਉਸ ਦੀਆਂ ਖਿੱਚੀਆਂ ਤਸਵੀਰਾਂ ਕਿਸੇ ਹੋਰ ਦੋਸਤ ਨੇ ਉਸ ਦੇ ਮੋਬਾਇਲ ਤੋਂ ਕੱਢ ਲਈਆਂ ਸਨ। ਇਨ੍ਹਾਂ ਤਸਵੀਰਾਂ ਰਾਹੀਂ ਉਹ ਬਲੈਕਮੇਲ ਕਰ ਰਿਹਾ ਸੀ। ਇਸ ਦੇ ਬਦਲੇ ਉਹ ਉਸ ਤੋਂ ਪੈਸੇ ਵੀ ਵਸੂਲਦਾ ਸੀ। ਉਸ ਨੇ ਪੱਤਰ ਵੀ ਲਿਖ ਕੇ ਛੱਡਿਆ ਹੈ।

11ਵੀਂ ਦੀ ਵਿਦਿਆਰਥਣ ਨੇ ਉਸ ਪੱਤਰ ਵਿਚ ਲਿਖਿਆ ਕਿ ਉਸ ਨੂੰ ਰੋਹਿਤ ਨਾਂ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਸੀ ਤੇ ਉਸ ਨੇ ਰੋਹਿਤ ਨਾਲ ਕੁਝ ਤਸਵੀਰਾਂ ਖਿੱਚੀਆਂ ਸਨ। ਰੋਹਿਤ ਦਾ ਮੋਬਾਇਲ ਉਨ੍ਹਾਂ ਦੇ ਦੋਸਤ ਸੰਜੀਵ ਨੇ ਚੋਰੀ ਕਰ ਲਿਆ ਸੀ। ਉਹ ਪਹਿਲਾਂ ਰੋਹਿਤ ਨੂੰ ਧਮਕੀਆਂ ਦਿੰਦਾ ਰਿਹਾ ਤੇ ਉਸ ਨੂੰ ਬਲੈਕਮੇਲ ਕਰਦਾ ਰਿਹਾ। ਬਾਅਦ ਵਿਚ ਰੋਹਿਤ ਨੇ ਆਪਣਾ ਪਿੱਛਾ ਛੁਡਾਉਣ ਲਈ ਉਸ ਨੂੰ ਉਸ ਦੇ ਪਿੱਛੇ ਲਗਾ ਦਿੱਤਾ।

ਸੰਜੀਵ ਉਸ ਨੂੰ ਬਲੈਕਮੇਲ ਕਰ ਰਿਹਾ ਸੀ, ਉਸ ਨੇ ਉਸ ਨੂੰ ਵੀਡੀਓ ਕਾਲ ਕਰਕੇ ਧਮਕਾਇਆ ਤੇ ਉਸ ਦੀ ਵੀਡੀਓ ਬਣਾ ਲਈ ਤੇ ਉਸ ਤੋਂ 30 ਹਜ਼ਾਰ ਰੁਪਏ ਲਏ। ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਵਿਦਿਆਰਥਣ ਨੇ ਮੋਬਾਇਲ ਅਤੇ ਲੈਟਰ ਡਰੇਨ ਕਿਨਾਰੇ ਛੱਡ ਕੇ ਛਾਲ ਮਾਰ ਦਿੱਤੀ। ਉਥੇ ਮੌਜੂਦ ਲੋਕ ਉਸ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।