ਲੁਧਿਆਣਾ : ਜੇਲ ‘ਚ ਬੰਦ ਗੈਂਗਸਟਰ ਨੇ ਵੀਡੀਓ ਕਾਲ ਰਾਹੀਂ ਪਰਿਵਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

0
1412

ਲੁਧਿਆਣਾ | ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਨੂੰ ਸੁਰੱਖਿਅਤ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦਰਮਿਆਨ ਬਬਲੂ ਦਿਸਾਵਰ ਨਾਂ ਦੇ ਨੌਜਵਾਨ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚ ਕੇ ਅੰਮ੍ਰਿਤਸਰ ਕੇਂਦਰੀ ਜੇਲ ਦੇ ਇਕ ਗੈਂਗਸਟਰ ਵੱਲੋਂ ਆਪਣੇ ਭਰਾ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਵੀਡੀਓ ਕਾਲ ਸਬੰਧੀ ਸ਼ਿਕਾਇਤ ਦਿੱਤੀ ਹੈ। ਬਬਲੂ ਦਿਸਾਵਰ ਦਾ ਭਰਾ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਹੈ।

ਟੈਂਟ ਦਾ ਕਾਰੋਬਾਰ ਕਰਨ ਵਾਲੇ ਬਬਲੂ ਨੇ ਦੋਸ਼ ਲਾਇਆ ਕਿ ਗੈਂਗਸਟਰ ਅਜੇ ਕੁਮਾਰ ਕਾਕੂ ਜੋ ਕਿ ਨਸ਼ੇ ਦੀ ਤਸਕਰੀ ਦੇ ਦੋਸ਼ਾਂ ਵਿਚ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਬੰਦ ਹੈ ਅਤੇ ਹਾਲ ਹੀ ਵਿਚ ਉਸਦੀ ਜ਼ਮਾਨਤ ਹੋਈ ਹੈ। ਉਹ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਗਿਰੋਹ ਨਾਲ ਵੀ ਸਬੰਧਤ ਹੈ, ਜਿਸਨੇ ਜੇਲ੍ਹ ਤੋਂ ਵੀਡੀਓ ਕਾਲ ਰਾਹੀਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਉਸ ਨੇ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਧਮਕੀਆਂ ਵੀ ਦਿੱਤੀਆਂ। ਬਬਲੂ ਨੇ ਦੱਸਿਆ ਕਿ ਉਸ ਦਾ ਭਰਾ ਕੁੱਟਮਾਰ ਦੇ ਇਕ ਮਾਮਲੇ ਵਿਚ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਹੈ। ਗੈਂਗਸਟਰ ਅਜੇ ਕਾਕੂ ਵੱਲੋਂ ਜੇਲ੍ਹ ਵਿਚ ਬੰਦ ਆਪਣੇ ਭਰਾ ਅਤੇ ਪਰਿਵਾਰ ਨੂੰ ਧਮਕੀਆਂ ਦੇਣ ਤੋਂ ਬਾਅਦ ਉਹ ਇਨਸਾਫ਼ ਦੀ ਮੰਗ ਲਈ ਇਥੇ ਆਇਆ ਹੈ।

Tehreek leader receiving threat calls'

ਇਸ ਦੌਰਾਨ ਉਨ੍ਹਾਂ ਜੇਲ੍ਹਾਂ ਵਿੱਚ ਸੁਧਾਰਾਂ ਸਬੰਧੀ ਸਰਕਾਰ ਦੇ ਦਾਅਵਿਆਂ ਨੂੰ ਵੀ ਸਿਰੇ ਤੋਂ ਨਕਾਰਦਿਆਂ ਸਵਾਲ ਕੀਤਾ ਕਿ ਕਿਵੇਂ ਇਕ ਗੈਂਗਸਟਰ ਜੇਲ੍ਹ ਵਿਚੋਂ ਵੀਡੀਓ ਕਾਲ ਰਾਹੀਂ ਉਨ੍ਹਾਂ ਨੂੰ ਧਮਕੀਆਂ ਦੇ ਸਕਦਾ ਹੈ ਅਤੇ ਹਥਿਆਰ ਵੀ ਦਿਖਾ ਸਕਦਾ ਹੈ। ਦੂਜੇ ਪਾਸੇ ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।