ਲੁਧਿਆਣਾ : ਮੰਗੇਤਰ ਦੇ ਲੱਖਾਂ ਲਵਾ ਕੈਨੇਡਾ ਗਈ ਕੁੜੀ ਮੁੱਕਰੀ, ਮੰਗੇਤਰ ਨੇ ਟੈਂਕੀ ‘ਤੇ ਚੜ੍ਹ ਕੀਤਾ ਹੰਗਾਮਾ

0
416

ਲੁਧਿਆਣਾ | ਜ਼ਿਲਾ ਕਚਹਿਰੀ ‘ਚ ਬਣੇ ਜਲ ਵਿਭਾਗ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਨੌਜਵਾਨ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਾਰਨ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਿਆ।

ਜਾਣਕਾਰੀ ਅਨੁਸਾਰ ਨੌਜਵਾਨ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਮੰਗਣੀ ਕਰਵਾ ਕੇ ਖਰਚਾ ਕਰ ਕੇ ਵਿਦੇਸ਼ ਭੇਜੀ ਲੜਕੀ ਕੈਨੇਡਾ ‘ਚ ਜਾ ਕੇ ਵਿਆਹ ਕਰਵਾਉਣ ਤੋਂ ਮੁੱਕਰ ਗਈ, ਜਿਸ ਨੂੰ ਲੈ ਕੇ ਲਗਾਤਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਨੌਜਵਾਨ ਟੈਂਕੀ ਉੱਪਰ ਚੜ੍ਹ ਗਿਆ ਅਤੇ ਇਨਸਾਫ ਦੀ ਮੰਗ ਕਰ ਰਿਹਾ ਹੈ।