ਲੁਧਿਆਣਾ : ਕਾਰ ‘ਚ ਬੱਚਿਆਂ ਨਾਲ ਜਾ ਰਹੀ ਵੱਡੀ ਭੈਣ ਦੇ ਛੋਟੀ ਨੇ ਮਾਰੀਆਂ ਇੱਟਾਂ, ਭੰਨੇ ਸ਼ੀਸ਼ੇ

0
980

ਲੁਧਿਆਣਾ (4 ਸਤੰਬਰ)- ਸਥਾਨਕ ਸ਼ਿੰਗਾਰ ਸਿਨੇਮਾ ਰੋਡ ‘ਤੇ ਕਾਰ ਚਾਲਕ ਔਰਤ ਉੱਪਰ ਉਸ ਦੀ ਸਕੀ ਭੈਣ ਨੇ ਰੰਜਿਸ਼ ਦੇ ਚਲਦੇ ਹਮਲਾ ਕਰ ਦਿੱਤਾ। ਉਕਤ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਨਿੱਗਰ ਮੰਡੀ ਦੀ ਰਹਿਣ ਵਾਲੀ ਵੀਨਾ ਰਾਣੀ ਦੇ ਬਿਆਨ ਉਪਰ ਉਸ ਦੀ ਭੈਣ ਪੂਜਾ ਵਾਸੀ ਸੁੰਦਰ ਨਗਰ ਦੇ ਖ਼ਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਸ਼ਿਕਾਇਤ ਕਰਤਾ ਵੀਨਾ ਮੁਤਾਬਕ ਵਾਰਦਾਤ ਵਾਲੀ ਸ਼ਾਮ ਕਰੀਬ ਛੇ ਵਜੇ ਉਹ ਆਪਣੇ ਬੱਚਿਆਂ ਸਮੇਤ ਆਪਨੀ ਵਰਨਾ ਕਾਰ ਵਿੱਚ ਸਵਾਰ ਹੋ ਕੇ ਘਰ ਨੂੰ ਜਾ ਰਹੀ ਸੀ ਕਿ ਇਸ ਦੌਰਾਨ ਜਦ ਉਹ ਸ਼ਿੰਗਾਰ ਸਿਨੇਮਾ ਕੋਲੋਂ ਲੰਘ ਰਹੀ ਸੀ ਤਾਂ ਉਸਦੀ ਭੈਣ ਪੂਜਾ ਨੇ ਉਸ ਨੂੰ ਸੜਕ ‘ਤੇ ਰੋਕ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ।

ਜਦ ਉਸ ਨੇ ਪੂਜਾ ਦਾ ਵਿਰੋਧ ਕੀਤਾ ਤਾਂ ਉਸ ਦੀ ਸਕੀ ਭੈਣ ਨੇ ਇੱਟ ਮਾਰ ਕੇ ਗੱਡੀ ਦੇ ਅਗਲੇ ਸ਼ੀਸ਼ੇ ਭੰਨ ਦਿੱਤੇ। ਜਦੋਂ ਉਹ ਕਾਰ ਵਿੱਚੋਂ ਬਾਹਰ ਨਿਕਲੀ ਤਾਂ ਪੂਜਾ ਨੇ ਉਸ ਦੀ ਛਾਤੀ ‘ਤੇ ਇੱਟਾਂ ਨਾਲ ਫੱਟ ਮਾਰੇ। ਸ਼ਿਕਾਇਤ ਕਰਤਾ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਭੈਣ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀ ਹੋਈ ਮੌਕੇ ਤੋਂ ਫ਼ਰਾਰ ਹੋ ਗਈ।