ਲੁਧਿਆਣਾ : ਪੱਖੇ ਨਾਲ ਲਟਕਦੀ ਮਿਲੀ ਵਿਆਹੁਤਾ, ਕੁੜੀ ਦੇ ਘਰਦਿਆਂ ਦਾ ਦੋਸ਼- ਸਹੁਰਿਆਂ ਨੇ ਮਾਰ ਕੇ ਲਟਕਾਈ

0
1333

ਲੁਧਿਆਣਾ| ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਏਕੋਟ ਦੇ ਨੇੜੇ ਪੈਂਦੇ ਮੁਹੱਲਾ ਗੁਰੂ ਨਾਨਕਪੁਰਾ ਵਿੱਚ ਨਵਵਿਆਹੁਤਾ ਨੇ ਸੁਸਾਈਡ ਕਰ ਲਿਆ ਹੈ। ਉਹ ਘਰ ਵਿਚ ਹੀ ਫਾਹੇ ਉਤੇ ਝੂਲਦੀ ਮਿਲੀ। ਮਹਿਲਾ ਦੇ ਪਰਿਵਾਰਕ ਮੈਂਂਬਰਾਂ ਨੇ ਸਹੁਰਾ ਪਰਿਵਾਰ ‘ਤੇ ਉਸਨੂੰ ਮਾਰ ਕੇ ਲਟਕਾਉਣ ਦੇ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਦੀ ਕੁੜੀ ਨੂੰ ਦਾਜ ਲਈ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਮੌਤਕ ਔਰਤ ਦੀ ਪਛਾਣ ਸੁਖਦੀਪ ਕੌਰ ਵਜੋਂ ਹੋਈ ਹੈ। ਸੁਖਦੀਪ ਦੇ ਭਾਈ ਕਰਣਵੀਰ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ 4 ਦਸੰਬਰ 2022 ਨੂੰ ਹਰਪਾਲ ਸਿੰਘ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਸੁਖਦੀਪ ਨੂੰ ਦਹੇਜ ਲਈ ਤੰਗ ਪਰੇਸ਼ਾਨ ਕਰਨ ਲੱਗਾ।

ਕਰਣਵੀਰ ਅਨੁਸਾਰ, ਸ਼ਨੀਵਾਰ ਸਵੇਰੇ 7 ਵਜੇ ਸੁਖਦੀਪ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਨੂੰ ਸਹੁਰੇ ਉਸਨੂੰ ਪਰੇਸ਼ਾਨ ਕਰ ਰਹੇ ਹਨ। ਕੁਝ ਸਮੇਂ ਬਾਅਦ ਸੁਖਦੀਪ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਬੇਟੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।

ਕਰਣਵੀਰ ਨੇ ਅੱਗੇ ਦੱਸਿਆ ਕਿ ਜਦੋਂ ਉਹ ਰਾਏਕੋਟ ਪਹੁੰਚਿਆ ਤਾਂ ਦੇਖਿਆ ਕਿ ਸੁਖਦੀਪ ਦੇ ਸਰੀਰ ਉੱਤੇ ਕੁੱਟਮਾਰ ਦੇ ਨਿਸ਼ਾਨ ਸਨ। ਥਾਣਾ ਸਿਟੀ ਰਾਏਕੋਟ ਦੇ ਐੱਸਐੱਚਓ ਦਲਵਿੰਦਰ ਸਿੰਘ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ