ਲੁਧਿਆਣਾ | ਭਾਮੀਆਂ ਇਲਾਕੇ ਦੇ ਖੇਤਾਂ ‘ਚੋਂ ਮਿਲੀ ਨਾਬਾਲਿਗ ਲੜਕੀ ਦੀ ਲਾਸ਼ ਮਿਲੀ, ਜਿਸ ਦੀ ਉਮਰ 17 ਸਾਲ ਦੱਸੀ ਜਾਂਦੀ ਹੈ ਅਤੇ ਉਹ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਕੱਲ ਪੇਪਰ ਦੇਣ ਸਕੂਲ ਗਈ ਸੀ ਪਰ ਘਰ ਵਾਪਿਸ ਨਹੀਂ ਆਈ। ਪਰਿਵਾਰਕ ਮੈਂਬਰ ਕੱਲ ਦੇ ਹੀ ਲੜਕੀ ਨੂੰ ਲੱਭ ਰਹੇ ਸਨ। ਮ੍ਰਿਤਕ ਲੜਕੀ ਦਾ ਨਾਂ ਆਂਚਲ ਦੱਸਿਆ ਜਾ ਰਿਹਾ। ਉਹ ਤਾਜਪੁਰ ਪਿੰਡ ਦੀ ਰਹਿਣ ਵਾਲੀ ਸੀ ਅਤੇ ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਦੀ ਸੀ। ਉਸ ਦਾ ਪਿਤਾ ਬਰਗਰ ਵੇਚਣ ਦਾ ਕੌਮ ਕਰਦਾ ਹੈ। ਅੱਜ ਸਵੇਰੇ ਕੁਝ ਸੈਰ ਕਰ ਰਹੇ ਲੋਕਾਂ ਨੇ ਖੇਤਾਂ ਵਿੱਚ ਪਈ ਲੜਕੀ ਦੀ ਲਾਸ਼ ਦੇਖੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।