ਲੁਧਿਆਣਾ : ਮੰਗੇਤਰ ਨੂੰ ਏਅਰਪੋਰਟ ਤੋਂ ਲੈ ਕੇ ਆ ਰਹੇ ਨੌਜਵਾਨ ਦੀ ਕਾਰ ਪੁਲ ਤੋਂ ਡਿਗੀ, 2 ਦਿਨ ਬਾਅਦ ਸੀ ਦੋਵਾਂ ਦਾ ਵਿਆਹ

0
1147

ਲੁਧਿਆਣਾ| ਲੁਧਿਆਣਾ ਤੋਂ ਇਕ ਬਹੁਤ ਹੀ ਦਿਲ ਕੰਬਾਊ ਖਬਰ ਸਾਹਮਣੇ ਆ ਰਹੀ ਹੈ। ਇਥੇ ਇਕ ਨੌਜਵਾਨ ਆਪਣੀ ਮੰਗੇਤਰ ਨੂੰ ਏਅਰਪੋਰਟ ਤੋਂ ਲੈ ਕੇ ਆ ਰਿਹਾ ਸੀ ਕਿ ਉਸਦੀ ਕਾਰ ਆਟੋ ਨੂੰ ਬਚਾਉਂਦਿਆਂ ਹਾਦਸਾਗ੍ਰਸਤ ਹੋ ਗਈ।

ਜਾਣਕਾਰੀ ਅਨੁਸਾਰ ਪ੍ਰਿੰਸ ਨਾਂ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਆਪਣੀ ਮੰਗੇਤਰ ਨੂੰ ਲੈ ਕਿ ਆ ਰਿਹਾ ਸੀ। ਪ੍ਰਿੰਸ ਤੇ ਉਸਦੀ ਮੰਗੇਤਰ ਨੂੰ ਬਹੁਤ ਹੀ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਦੋਵਾਂ ਦੀ ਹਾਲਤ ਕਾਫੀ ਸੀਰੀਅਸ ਹੈ।

ਗੱਡੀ ਵਿਚ ਤਿੰਨ ਜਣੇ ਸਵਾਰ ਸਨ। ਇਹ ਦਿੱਲੀ ਏਅਰਪੋਰਟ ਤੋਂ ਆ ਰਹੇ ਸੀ ਤੇ ਇਨ੍ਹਾਂ ਨੇ ਦਸੂਹੇ ਜਾਣਾ ਸੀ। ਪਰ ਲੁਧਿਆਣਾ ਲਾਗੇ ਇਨ੍ਹਾਂ ਨਾਲ ਹਾਦਸਾ ਹੋ ਗਿਆ।