ਲੁਧਿਆਣਾ : ਬੱਸ ਡਰਾਈਵਰ ਨੇ 8ਵੀਂ ਦੀ ਵਿਦਿਆਰਥਣ ਨੂੰ ਪਿਲਾਈ ਨਸ਼ੀਲੀ ਕੋਲਡ ਡ੍ਰਿੰਕ, ਕੀਤਾ ਗੈਂਗਰੇਪ, ਬਣਾਈ ਵੀਡੀਓ

0
528

ਲੁਧਿਆਣਾ | ਵ੍ਹਟਸਐਪ ਚੈਟ ਤੋਂ ਬਾਅਦ 14 ਸਾਲ ਦੀ ਵਿਦਿਆਰਥਣ ਨੂੰ ਬੱਸ ਡਰਾਈਵਰ ਤੇ ਉਸ ਦੇ ਸਾਥੀ ਕੁਝ ਖਾਣ ਦੇ ਬਹਾਨੇ ਹੋਟਲ ਲੈ ਗਏ, ਜਿਥੇ ਨਸ਼ੀਲੀ ਕੋਲਡ ਡਰਿੰਕ ਪਵਾ ਕੇ ਬੇਹੋਸ਼ ਕੀਤਾ ਅਤੇ ਉਸ ਦੀ ਇੱਜ਼ਤ ਲੁੱਟੀ । ਇੰਨਾ ਹੀ ਨਹੀਂ ਮੁਲਜ਼ਮਾਂ ਨੇ ਵੀਡੀਓ ਵੀ ਬਣਾਈ ਅਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਲੜਕੀ ਨਾਲ ਕੁਝ ਦਿਨ ਬਾਅਦ ਫਿਰ ਗੈਂਗਰੇਪ ਕੀਤਾ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਧਾਂਦਰਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ, ਪਿੰਡ ਦਾਦ ਦੇ ਬੱਸ ਡਰਾਈਵਰ ਰਾਜਵਿੰਦਰ ਸਿੰਘ ਅਤੇ ਲਵ ਨਾਂ ਦੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਲੜਕੀ ਦੀ ਮਾਤਾ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਇੰਝ ਜਾਪ ਰਿਹਾ ਸੀ ਕਿ ਉਨ੍ਹਾਂ ਦੀ ਬੇਟੀ ਪਰੇਸ਼ਾਨ ਹੈ। ਉਹ ਅਕਸਰ ਡਰੀ ਰਹਿੰਦੀ ਸੀ। ਮਾਂ ਵੱਲੋਂ ਵਾਰ-ਵਾਰ ਪੁੱਛਣ ‘ਤੇ ਲੜਕੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੀ ਜਸਪ੍ਰੀਤ ਨਾਲ ਦੋਸਤੀ ਹੋਈ ਸੀ। ਜਸਪ੍ਰੀਤ ਅਤੇ ਉਸ ਦਾ ਦੋਸਤ ਰਾਜਵਿੰਦਰ ਉਸ ਨਾਲ ਵ੍ਹਟਸਐਪ ਚੈਟ ਕਰਨ ਲੱਗ ਪਏ। ਕੁਝ ਦਿਨ ਪਹਿਲਾਂ ਸਕੂਲ ਦੀ ਛੁੱਟੀ ਤੋਂ ਬਾਅਦ ਬੱਸ ਡਰਾਈਵਰ ਰਾਜਵਿੰਦਰ ਅਤੇ ਜਸਪ੍ਰੀਤ ਸਿੰਘ ਕੁਝ ਖਾਣ ਦੇ ਬਹਾਨੇ ਹੋਟਲ ਦੇ ਕਮਰੇ ਵਿਚ ਲੈ ਗਏ।

ਜਿਥੇ ਮੁਲਜ਼ਮਾਂ ਨੇ ਲੜਕੀ ਨੂੰ ਕੋਲਡ ਡਰਿੰਕ ਪਿਆਈ ਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ। ਲੜਕੀ ਨੇ ਦੱਸਿਆ ਕਿ ਮੁਲਜ਼ਮਾਂ ਨਾਲ ਉਨ੍ਹਾਂ ਦਾ ਇਕ ਹੋਰ ਸਾਥੀ ਲਵ ਵੀ ਸੀ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਤਿੰਨਾਂ ਖਿਲਾਫ ਐਫਆਈਆਰ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।