ਲੁਧਿਆਣਾ : ਜਨਮ ਦਿਨ ਦੀ ਪਾਰਟੀ ਕਰਕੇ ਆ ਰਹੇ ਨੌਜਵਾਨਾਂ ਦੀ ਬਾਈਕ ਹੋਈ ਬੇਕਾਬੂ, 2 ਦੋਸਤਾਂ ਦੀ ਦਰਦਨਾਕ ਮੌਤ

0
230

ਲੁਧਿਆਣਾ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ 2 ਦੋਸਤਾਂ ਦਾ ਬਾਈਕ ਬੇਕਾਬੂ ਹੋ ਕੇ ਖੜ੍ਹੀ ਕਾਰ ਟਕਰਾਅ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਨੂੰ ਦੇਖ ਕੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਟਿੱਬਾ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਮ੍ਰਿਤਕਾਂ ਦੀ ਪਛਾਣ ਪਿੰਡ ਕੱਕਾ ਵਾਸੀ ਪਵਨ ਕੁਮਾਰ (20) ਅਤੇ ਬਿੱਟੂ ਕੁਮਾਰ (19) ਵਜੋਂ ਕੀਤੀ। ਜਾਣਕਾਰੀ ਅਨੁਸਾਰ ਪਵਨ ਕੁਮਾਰ ਅਤੇ ਬਿੱਟੂ ਦੋਵੇਂ ਦੋਸਤ ਸਨ ਅਤੇ ਪਿੰਡ ਕੱਕਾ ’ਚ ਰਹਿੰਦੇ ਸਨ।

ਦੋਵੇਂ ਫੈਕਟਰੀ ’ਚ ਕੰਮ ਕਰਦੇ ਸਨ। ਇਕ ਦੋਸਤ ਦਾ ਜਨਮ ਦਿਨ ਸੀ। ਇਸੇ ਲਈ ਜਨਮ ਦਿਨ ਦੀ ਪਾਰਟੀ ’ਤੇ ਗਏ ਸਨ। ਦੇਰ ਰਾਤ ਜਦੋਂ ਉਹ ਆਪਣੀ ਬਾਈਕ ’ਤੇ ਘਰ ਵਾਪਸ ਆ ਰਹੇ ਸਨ ਤਾਂ ਪਿੰਡ ਕੱਕਾ ਨੇੜੇ ਬਾਈਕ ਬੇਕਾਬੂ ਹੋ ਗਈ, ਜੋ ਇਕ ਘਰ ਦੇ ਬਾਹਰ ਖੜ੍ਹੀ ਕਾਰ ਨਾਲ ਵੱਜ ਗਈ। ਹਾਦਸੇ ’ਚ ਦੋਵਾਂ ਦੇ ਸਿਰ ’ਤੇ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ’ਚ 174 ਦੀ ਕਾਰਵਾਈ ਕੀਤੀ ਗਈ ਹੈ।