ਲੁਧਿਆਣਾ : ਸੜਕ ਕਰਾਸ ਕਰਦੇ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਥਾਰ ਨੇ ਮਾਰੀ ਟੱਕਰ, ਹਾਲਤ ਗੰਭੀਰ

0
873

ਲੁਧਿਆਣਾ | ਜ਼ਿਲੇ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਤੇਜ਼ ਰਫਤਾਰ ਥਾਰ ਨੇ ਟੱਕਰ ਮਾਰ ਦਿੱਤੀ। ਜ਼ਖ਼ਮੀ ਬੱਚੇ ਨੂੰ ਤੁਰੰਤ DMC ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਘਟਨਾ 2 ਦਿਨ ਪਹਿਲਾਂ ਸਰਾਭਾ ਨਗਰ ਦੇ ਇਕ ਨਿੱਜੀ ਸਕੂਲ ਦੇ ਬਾਹਰ ਵਾਪਰੀ ਸੀ। ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੱਚਾ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸੜਕ ਪਾਰ ਕਰ ਰਿਹਾ ਸੀ। ਅਚਾਨਕ ਓਵਰਸਪੀਡ ਥਾਰ ਨੇ ਬੱਚੇ ਨੂੰ ਟੱਕਰ ਮਾਰ ਦਿੱਤੀ।


ਥਾਰ ਔਰਤ ਚਲਾ ਰਹੀ ਸੀ। ਜ਼ਖਮੀ ਬੱਚੇ ਦਾ ਨਾਂ ਸ਼੍ਰੀਸ਼ ਜੈਨ ਹੈ, ਜੋ ਕਿ ਕਿਚਲੂ ਨਗਰ ਦਾ ਰਹਿਣ ਵਾਲਾ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਰਾਭਾ ਨਗਰ ਦੇ ਇਕ ਪ੍ਰਾਈਵੇਟ ਸਕੂਲ ਵਿਚ 5ਵੀਂ ਜਮਾਤ ਵਿਚ ਪੜ੍ਹਦਾ ਹੈ। ਸਕੂਲ ਵਿਚ ਇਗਜ਼ਾਮ ਚੱਲ ਰਿਹਾ ਸੀ। ਛੁੱਟੀ ਤੋਂ ਬਾਅਦ ਉਸਦਾ ਪੁੱਤਰ ਸੜਕ ਪਾਰ ਕਰ ਰਿਹਾ ਸੀ। ਇਸੇ ਦੌਰਾਨ ਕਾਲੇ ਰੰਗ ਦੀ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਥਾਰ ਦੀ ਟੱਕਰ ਤੋਂ ਬਾਅਦ ਵਿਦਿਆਰਥੀ ਕਈ ਫੁੱਟ ਦੂਰ ਡਿੱਗ ਗਿਆ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਥਾਰ ਚਾਲਕ ਔਰਤ ਰਣਜੀਤ ਕੌਰ ਉਰਫ਼ ਪ੍ਰੀਤ ਧਨੋਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।