ਲੁਧਿਆਣਾ | ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੀ 11ਵੀਂ ਕਲਾਸ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਜੀਵਨ-ਲੀਲਾ ਸਮਾਪਤ ਕਰ ਲਈ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਛੱਤ ਦੇ ਪੱਖੇ ਨਾਲ ਕਮਰੇ ਵਿੱਚ ਲਟਕਦੀ ਮਿਲੀ।
ਸੂਚਨਾ ਮਿਲਣ ‘ਤੇ ਥਾਣਾ ਦੁੱਗਰੀ ਦੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ। ਐੱਸਬੀਐੱਸ ਚੌਕੀ ਇੰਚਾਰਜ ਧਰਮਿੰਦਰ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੋਨੀਆ (18) ਵਜੋਂ ਹੋਈ ਹੈ, ਜੋ ਪੱਖੋਵਾਲ ਰੋਡ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੀ ਵਸਨੀਕ ਸੀ।
ਪੁਲਿਸ ਨੇ ਮ੍ਰਿਤਕ ਦੇ ਪਿਤਾ ਛੁੰਚੂਨ ਰਾਮ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ। ਆਪਣੇ ਬਿਆਨ ਵਿੱਚ ਉਸ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਸੋਨੀਆ 10ਵੀਂ ਤੋਂ ਬਾਅਦ ਨਾਨ-ਮੈਡੀਕਲ ਕਰਨਾ ਚਾਹੁੰਦੀ ਸੀ ਪਰ 10ਵੀਂ ਦੇ ਨਤੀਜੇ ਵਿੱਚ ਅੰਕ ਘੱਟ ਮਿਲਣ ਕਾਰਨ ਉਸ ਨੂੰ ਨਾਨ-ਮੈਡੀਕਲ ਵਿੱਚ ਦਾਖਲਾ ਨਾ ਮਿਲਿਆ।
ਮਜਬੂਰੀ ‘ਚ ਉਸ ਨੂੰ ਆਰਟਸ ਵਿੱਚ ਦਾਖਲਾ ਲੈਣਾ ਪਿਆ, ਜਿਸ ਕਾਰਨ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਈ ਅਤੇ ਪ੍ਰੇਸ਼ਾਨ ਰਹਿਣ ਲੱਗੀ। ਮੰਗਲਵਾਰ ਸਵੇਰੇ ਉਸ ਦਾ ਪਿਤਾ ਕੰਮ ‘ਤੇ ਹੋਇਆ ਗਿਆ, ਮਾਂ ਬਾਹਰ ਸਫਾਈ ਕਰ ਰਹੀ ਸੀ ਤੇ ਛੋਟਾ ਭਰਾ ਖੇਡਣ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਸੋਨੀਆ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)