ਲੁਧਿਆਣਾ, 17 ਦਸੰਬਰ | ਇਥੋਂ ਦੇ ਕਾਕੋਵਾਲ ਰੋਡ ’ਤੇ ਸਕੂਟਰ ਸਵਾਰ ਨੌਜਵਾਨ ਨੂੰ ਵਾਹਨ ਨੇ ਟੱਕਰ ਮਾਰ ਦਿੱਤੀ। ਜ਼ਖਮੀ ਨੌਜਵਾਨ ਨੇ ਆਪਣੇ ਪਿਤਾ ਨੂੰ ਕਾਲ ਕਰਕੇ ਬੁਲਾਇਆ, ਜਦੋਂ ਉਸ ਦੇ ਮਾਤਾ-ਪਿਤਾ ਮੌਕੇ ’ਤੇ ਪੁੱਜੇ ਤਾਂ ਨੌਜਵਾਨਾਂ ਨੇ ਉਸਨੂੰ ਤੇ ਉਸ ਦੇ ਮਾਤਾ-ਪਿਤਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਅਣਛਪਾਤੇ ’ਤੇ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਵਿਜੇ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਬੇਟੇ ਨਿਖਿਲ ਦਾ ਕਾਕੋਵਾਲ ਰੋਡ ’ਤੇ ਐਕਸੀਡੈਂਟ ਹੋ ਗਿਆ ਸੀ। ਕੁਝ ਨੌਜਵਾਨਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਦੇ ਪੁੱਤ ਨੇ ਕਾਲ ਕੀਤੀ ਤਾਂ ਉਹ ਉਸ ਕੋਲ ਪੁੱਜ ਗਏ ਪਰ ਨੌਜਵਾਨ ਉਸ ਦੇ ਪੁੱਤ ਨਾਲ ਕੁੱਟਮਾਰ ਕਰ ਰਹੇ ਸਨ। ਇਸ ’ਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਕੁੱਟਮਾਰ ਕੀਤੀ। ਫਿਰ ਉਸ ਕੋਲੋਂ ਕੈਸ਼ ਤੇ ਸੋਨੇ ਦੀ ਚੇਨ ਖੋਹ ਕੇ ਲੈ ਗਏ।