ਲੁਧਿਆਣਾ : ਸ਼ਰਾਬ ਕਾਰੋਬਾਰੀ ਦੇ 5 ਲੱਖ ਲੈ ਕੇ ਨੌਕਰ ਫਰਾਰ, ਕੁਲੈਕਸ਼ਨ ਦਾ ਕਰਦਾ ਸੀ ਕੰਮ

0
399

ਲੁਧਿਆਣਾ | ਠੇਕਿਆਂ ਤੋਂ ਕੁਲੈਕਸ਼ਨ ਕਰਨ ਵਾਲਾ ਮੁਲਾਜ਼ਮ ਸ਼ਰਾਬ ਕਾਰੋਬਾਰੀ ਦੇ 5 ਲੱਖ ਰੁਪਏ ਲੈ ਕੇ ਭੱਜ ਗਿਆ। ਕੁੱਝ ਦਿਨ ਪਹਿਲਾਂ ਰਣਵੀਰ ਨੇ ਸ਼ਿਮਲਾਪੁਰੀ ਇਲਾਕੇ ਦੇ ਠੇਕਿਆਂ ਤੋਂ 5 ਲੱਖ ਰੁਪਏ ਇਕੱਠੇ ਕੀਤੇ ਅਤੇ ਕੈਸ਼ ਜਮ੍ਹਾ ਨਹੀਂ ਕਰਵਾਇਆ। ਮੁਲਜ਼ਮ ਰਕਮ ਲੈ ਕੇ ਦੱਸੇ ਬਿਨਾਂ ਫਰਾਰ ਹੋ ਗਿਆ।

ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਸ਼ਰਾਬ ਕਾਰੋਬਾਰੀ ਮੋਹਿਤ ਸਮਾਨੀ ਦੀ ਸ਼ਿਕਾਇਤ ‘ਤੇ ਪਿੰਡ ਨਆਸਰ ਰਾਜਸਥਾਨ ਦੇ ਵਾਸੀ ਰਣਬੀਰ ਕੁਸ਼ਵਾਹਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮੋਹਿਤ ਨੇ ਦੱਸਿਆ ਕਿ ਮੁਲਜ਼ਮ ਪਿਛਲੇ 5 ਸਾਲ ਤੋਂ ਉਨ੍ਹਾਂ ਦੇ ਸ਼ਰਾਬ ਦੇ ਠੇਕਿਆਂ ਤੋਂ ਕੈਸ਼ ਇਕੱਠਾ ਕਰਨ ਦਾ ਕੰਮ ਕਰ ਰਿਹਾ ਸੀ।