ਲੁਧਿਆਣਾ ਲੁੱਟ ਕੇਸ: 16 ਮੁਲਜ਼ਮਾਂ ਤੋਂ 6.96 ਕਰੋੜ ਬਰਾਮਦ, CMS ਕੰਪਨੀ ਦਾ ਦਾਅਵਾ- 8.49 ਕਰੋੜ ਦੀ ਹੋਈ ਸੀ ਲੁੱਟ, ਕਿੱਥੇ ਗਏ ਬਾਕੀ ਪੈਸੇ?

0
140

ਲੁਧਿਆਣਾ| ਲੁਧਿਆਣਾ 8.49 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਪੁਲਿਸ ਹੁਣ ਤੱਕ ਮਾਸਟਰਮਾਈਂਡ ਮਨਦੀਪ ਮੋਨਾ ਸਮੇਤ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮਾਂ ਕੋਲੋਂ ਹੁਣ ਤੱਕ 6.96 ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਬਾਕੀ 1.53 ਕਰੋੜ ਕਿੱਥੇ ਹਨ, ਰਿਮਾਂਡ ਦੌਰਾਨ ਮੁਲਜ਼ਮਾਂ ਨੇ ਇਸ ਦੇ ਭੇਦ ਨਹੀਂ ਖੋਲ੍ਹੇ। 

ਐਫਆਈਆਰ ਮੁਤਾਬਕ ਸੀਐਮਐਸ ਕੰਪਨੀ ਦੇ ਮੈਨੇਜਰ ਨੇ 8.49 ਕਰੋੜ ਰੁਪਏ ਲੁੱਟਣ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਮਨਜਿੰਦਰ ਮਨੀ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ ਕੁਝ ਸਮਾਂ ਪਹਿਲਾਂ ਇੱਕ ਬੈਂਕ ਵਿਚ 51 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਈ ਸੀ। ਇਸ ਤੋਂ ਬਾਅਦ ਬੈਂਕ ਨੇ ਪੈਸੇ ਵਾਪਸ ਨਹੀਂ ਕੀਤੇ।

ਇਸ ਤੋਂ ਇਲਾਵਾ ਲੱਖਾਂ ਦੀ ਨਕਦੀ ਵੀ ਹੈ ਜੋ ਕਿ ਕੱਟੇ ਹੋਏ ਨੋਟਾਂ ਦੀ ਹੈ। ਹੁਣ ਕੰਪਨੀ ਉਹ ਪੈਸਾ ਉਹਨਾਂ ਦੇ ਸਿਰ ‘ਤੇ ਨਾ ਪਾ ਰਹੀ ਹੋਵੇ। ਇਸ ਲਈ ਕੰਪਨੀ ਵੱਲੋਂ ਘੋਸ਼ਿਤ ਕੀਤੀ ਗਈ ਲੁੱਟ ਦੀ ਕੁੱਲ ਰਕਮ ਦੀ ਜਾਂਚ ਹੋਣੀ ਚਾਹੀਦੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਤੋਂ ਪਹਿਲਾਂ ਕੰਪਨੀ ਨੇ 11 ਕਰੋੜ ਰੁਪਏ ਲੁੱਟਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕੰਪਨੀ ਨੇ 6 ਕਰੋੜ ਅਤੇ ਆਖਿਰਕਾਰ 8.49 ਕਰੋੜ ਰੁਪਏ ਲੁੱਟਣ ਦਾ ਦਾਅਵਾ ਕੀਤਾ।

ਪੁਲਿਸ ਕਮਿਸ਼ਨਰ ਸਿੱਧੂ ਨੇ ਇਸ ਮਾਮਲੇ ਵਿਚ 6 ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਬਣਾਈ ਹੈ। ਇਹ ਅਧਿਕਾਰੀ ਤਕਨੀਕੀ ਜਾਂਚ ਤੋਂ ਬਾਅਦ ਕੰਪਨੀ ਅਧਿਕਾਰੀਆਂ ਤੋਂ ਪੁੱਛਗਿੱਛ ਕਰਨਗੇ ਤਾਂ ਜੋ ਅਸਲ ਲੁੱਟੀ ਰਕਮ ਦਾ ਪਤਾ ਲੱਗ ਸਕੇ। ਦੂਜੇ ਪਾਸੇ ਜੇਕਰ ਕੰਪਨੀ ਵੱਲੋਂ ਐਫਆਈਆਰ ਵਿਚ ਲਿਖੀ ਗਈ ਰਕਮ ਗਲਤ ਸਾਬਤ ਹੁੰਦੀ ਹੈ ਤਾਂ ਪੁਲਿਸ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰ ਸਕਦੀ ਹੈ।

ਸਿੱਧੂ ਨੇ ਦੱਸਿਆ ਸੀ ਕਿ ਹੁਣ ਤੱਕ ਪੁਲਿਸ ਦੋਸ਼ੀਆਂ ਨੂੰ ਫੜਨ ਲਈ 1 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਇਹ ਲੁੱਟ ਕੰਪਨੀ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਇਸ ਕਾਰਨ ਪੁਲਿਸ ਵੱਲੋਂ ਸਰਕਾਰ ਨਾਲ ਗੱਲਬਾਤ ਕਰ ਕੇ ਆਉਣ ਵਾਲਾ ਖਰਚਾ ਕੰਪਨੀ ਵੱਲੋਂ ਸਹਿਣ ਕੀਤਾ ਜਾਵੇਗਾ। ਕੁੱਲ ਰਕਮ ਦਾ ਪਤਾ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਲੱਗੇਗਾ। 

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)