ਲੁਧਿਆਣਾ | ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ 2 ਵਿਅਕਤੀ ਪੱਖੋਵਾਲ ਰੋਡ ‘ਤੇ ਪੈਂਦੇ ਮਨੀ ਟਰਾਂਸਫਰ ਦਫਤਰ ਅੰਦਰ ਦਾਖ਼ਲ ਹੋਏ ਅਤੇ ਕਾਰੋਬਾਰੀ ਨੂੰ ਮਾਰ ਦੇਣ ਦੀ ਧਮਕੀ ਦੇ ਕੇ 1 ਲੱਖ 52 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਅਪਿਤਪਾਲ ਸਿੰਘ ਨੇ 24 ਦਿਨਾਂ ਤੱਕ ਪੁਲਿਸ ਨੂੰ ਸ਼ਿਕਾਇਤ ਹੀ ਨਹੀਂ ਦਿੱਤੀ। ਆਪਿਤਪਾਲ ਨੂੰ 2 ਦਿਨ ਪਹਿਲਾਂ ਪਤਾ ਲੱਗਾ ਕਿ ਥਾਣਾ ਕੋਤਵਾਲੀ ਦੀ ਪੁਲਿਸ ਨੇ ਹਥਿਆਰਾਂ ਦੀ ਨੋਕ ‘ਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਜਦੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਅਪਿਤਪਾਲ ਦੇ ਦਫਤਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਹੀ ਵਿਅਕਤੀ ਹਨ । ਥਾਣਾ ਦੁੱਗਰੀ ਦੀ ਪੁਲਿਸ ਨੇ ਅਪਿਤਪਾਲ ਸਿੰਘ ਦੀ ਸ਼ਿਕਾਇਤ ‘ਤੇ ਇਕ ਵੱਖਰਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮਾਡਲ ਟਾਊਨ ਦੇ ਰਹਿਣ ਵਾਲੇ ਰਵਿੰਦਰ ਸਿੰਘ ਅਤੇ ਪੱਖੋਵਾਲ ਰੋਡ ਦੇ ਵਾਸੀ ਡੇਵਿਡ ਰਾਜ ਨੂੰ ਨਾਮਜ਼ਦ ਕੀਤਾ ਹੈ।