ਲੁਧਿਆਣਾ : ਰੰਜਿਸ਼ਨ ਤੇ.ਜ਼ਧਾਰ ਹ.ਥਿਆਰਾਂ ਨਾਲ ਨੌਜਵਾਨ ‘ਤੇ ਭਰੇ ਬਾਜ਼ਾਰ ‘ਚ ਹ.ਮਲਾ, ਘਰ ‘ਚ ਵੜ ਕੇ ਬਚਾਈ ਜਾਨ

0
540

ਲੁਧਿਆਣਾ, 10 ਫਰਵਰੀ | ਇਥੋਂ ਦੇ ਇਸਲਾਮਗੰਜ ਇਲਾਕੇ ਵਿਚ ਪੁਰਾਣੀ ਦੁਸ਼ਮਣੀ ਦੇ ਚਲਦਿਆਂ ਕੁਝ ਨੌਜਵਾਨਾਂ ਵੱਲੋਂ ਇਕ ਨੌਜਵਾਨ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਉਤੇ ਮੌਜੂਦ ਇਲਾਕਾ ਨਿਵਾਸੀਆਂ ਤੇ ਰਿਸ਼ਤੇਦਾਰਾਂ ਨੇ 2 ਆਰੋਪੀਆਂ ਨੂੰ ਕਾਬੂ ਕਰ ਲਿਆ। ਜਦਕਿ 3 ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਹੇ। ਜਿਨ੍ਹਾਂ ਦੀ ਇਹ ਗੱਡੀ ਵੀ ਮੌਕੇ ਤੋਂ ਬਰਾਮਦ ਕੀਤੀ ਗਈ।

ਪੀੜਤ ਸੰਨੀ ਨੇ ਦੱਸਿਆ ਕਿ ਉਹ ਘਰ ਤੋਂ ਬੱਚਿਆਂ ਵਾਸਤੇ ਦੁਕਾਨ ਤੋਂ ਕੁਝ ਲੈਣ ਲਈ ਬਾਜ਼ਾਰ ਗਿਆ ਤਾਂ ਇਸ ਦੌਰਾਨ ਸ਼ਿਮਲਾਪੁਰੀ ਇਲਾਕੇ ਦੇ ਵਿਅਕਤੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ। ਉਹ ਬੜੀ ਮੁਸ਼ਕਲ ਨਾਲ ਘਰ ਵਿਚ ਵੜੇ ਤੇ ਆਰੋਪੀ ਉਸਦੇ ਪਿੱਛੇ ਆ ਗਏ ਅਤੇ ਹਮਲਾ ਕਰਨ ਲੱਗੇ। ਹਾਲਾਂਕਿ ਇਸ ਦੌਰਾਨ ਮੁਹੱਲਾ ਨਿਵਾਸੀਆਂ ਤੇ ਉਸਦੇ ਰਿਸ਼ਤੇਦਾਰਾਂ ਨੇ ਮੌਕੇ ਉਤੇ ਪਹੁੰਚ ਕੇ 2 ਆਰੋਪੀਆਂ ਨੂੰ ਕਾਬੂ ਕਰ ਲਿਆ। ਜਦਕਿ 3 ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਆਰੋਪੀਆਂ ਨਾਲ ਉਸਦਾ ਦੁਸਹਿਰੇ ਵਾਲੇ ਦਿਨ ਝਗੜਾ ਹੋਇਆ ਸੀ, ਜਿਸਦੀ ਉਨ੍ਹਾਂ ਨੂੰ ਰੰਜਿਸ਼ ਸੀ। ਹਾਲਾਂਕਿ ਦੂਜੀ ਧਿਰ ਦੇ ਲੋਕ ਸੰਨੀ ਉਤੇ ਗੰਭੀਰ ਇਲਜ਼ਾਮ ਲਗਾਉਂਦੇ ਨਜ਼ਰ ਆਏ।