ਲੁਧਿਆਣਾ : TV ਚੈਨਲ ਬਦਲਣ ਨੂੰ ਲੈ ਕੇ ਆਪਸ ਵਿਚ ਭਿੜੇ ਕੈਦੀ; 4 ਗੰਭੀਰ ਜ਼ਖਮੀ

0
386

ਲੁਧਿਆਣਾ, 14 ਅਕਤੂਬਰ | ਲੁਧਿਆਣਾ ਦੀ ਕੇਂਦਰੀ ਜੇਲ ਵਿਚ ਹੰਗਾਮਾ ਹੋ ਗਿਆ। ਇਥੇ ਟੀਵੀ ਚੈਨਲ ਬਦਲਣ ਨੂੰ ਲੈ ਕੇ ਕੈਦੀਆਂ ਦੇ 2 ਗਰੁੱਪ ਆਪਸ ਵਿਚ ਭਿੜ ਗਏ। ਦੋਵਾਂ ਗਰੁੱਪਾਂ ਦੇ 4 ਲੋਕ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਜੇਲ ਪ੍ਰਸ਼ਾਸਨ ਵੱਲੋਂ ਕੈਦੀਆਂ ਨੂੰ ਕਿਸੇ ਤਰ੍ਹਾਂ ਛੁਡਵਾਇਆ ਗਿਆ। ਉਨ੍ਹਾਂ ਨੂੰ ਪਹਿਲਾਂ ਜੇਲ ਹਸਪਤਾਲ ਲਿਜਾਇਆ ਗਿਆ, ਜਿਥੇ ਮੁੱਢਲੀ ਸਹਾਇਤਾ ਦਿੱਤੀ ਗਈ।

ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਝੜਪ ਵਿਚ ਜ਼ਖਮੀ ਹੋਏ ਇਕ ਕੈਦੀ ਦਾ ਨਾਮ ਸੁਮਿਤ ਹੈ। 3 ਹੋਰ ਕੈਦੀਆਂ ਦੇ ਨਾਂ ਪਤਾ ਨਹੀਂ ਹਨ। ਸੁਮਿਤ ਅਤੇ ਹੋਰ 3 ਕੈਦੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਰਾਤ 1 ਵਜੇ ਹਸਪਤਾਲ ਪਹੁੰਚ ਗਏ। ਹਸਪਤਾਲ ਦੀ ਸੁਰੱਖਿਆ ਲਈ ਰਾਤ 2 ਵਜੇ ਤੱਕ ਪੀਸੀਆਰ ਦਸਤਾ ਅਤੇ ਵਾਧੂ ਫੋਰਸ ਤਾਇਨਾਤ ਰਹੀ।

ਜ਼ਖ਼ਮੀ ਸੁਮਿਤ ਦੇ ਦੋਸਤ ਨੇ ਦੱਸਿਆ ਕਿ ਉਸ ਦੀ ਸ਼ੁਭਮ ਮੋਟਾ ਗੈਂਗ ਦੇ ਨੌਜਵਾਨ ਹੈਬੋਵਾਲ ਨਾਲ ਪੁਰਾਣੀ ਦੁਸ਼ਮਣੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਸੁਮਿਤ ਦੀ ਦੋਵਾਂ ਧੜਿਆਂ ‘ਚੋਂ ਕਿਸ ਨਾਲ ਝੜਪ ਹੋਈ ਸੀ।