ਲੁਧਿਆਣਾ : ਪਾਰਟੀ ‘ਚ ਸ਼ਰੇਆਮ ਫਾਇਰਿੰਗ; ਪਿਸਟਲ ‘ਚ ਗੋਲ਼ੀਆਂ ਭਰ ਕੇ ਦੇਣ ਵਾਲਾ ਕਾਬੂ, ਫਾਇਰ ਕੱਢਣ ਵਾਲਾ ਫਰਾਰ

0
1121

ਲੁਧਿਆਣਾ| ਜ਼ਿਲ੍ਹੇ ਵਿਚ ਹਥਿਆਰਾਂ ਦੀ ਸ਼ਰੇਆਮ ਵਰਤੋਂ ਹੋ ਰਹੀ ਹੈ। ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਮਹਾਨਗਰ ਵਿਚ ਹੋ ਰਹੀ ਇਕ ਪਾਰਟੀ ਦਾ ਹੈ। ਇਸ ਵੀਡੀਓ ਵਿਚ ਇਕ ਨੌਜਵਾਨ ਪਿਸਤੌਲ ਵਿਚ ਗੋਲ਼ੀਆਂ ਭਰ ਕੇ ਆਪਣੇ ਦੋਸਤ ਨੂੰ ਦੇ ਰਿਹਾ ਹੈ ਤੇ ਉਸਦਾ ਦੋਸਤ ਗੋਲੀਆਂ ਚਲਾ ਰਿਹਾ ਹੈ।


ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਪੁਲਿਸ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਗੋਲ਼ੀਆਂ ਲੋਡ ਕਰਨ ਵਾਲੇ ਨੌਜਵਾਨ ਦੀ ਪਛਾਣ ਪੁਲਿਸ ਨੇ ਕਰ ਲਈ ਹੈ। ਫੇਸਬੁਕ ਪ੍ਰੋਫਾਈਲ ਵਿਚ ਇਸ ਨੌਜਵਾਨ ਨੇ ਆਪਣੇ ਆਪ ਨੂੰ ਸਮਾਜ ਸੇਵਕ ਤੇ ਸ਼੍ਰੋਅਦ ਲਿਖਿਆ ਹੈ। ਕਈ ਪੁਲਿਸ ਅਧਿਕਾਰੀਆਂ ਤੇ ਨੇਤਾਵਾਂ ਨਾਲ ਵੀ ਇਸਦੀ ਫੋਟੋ ਹੈ।

ਵੀਡੀਓ ਵਿਚ ਇਹ ਸਾਫ-ਸਾਫ ਦਿਸ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਨੌਜਵਾਨ ਮਿਊਜ਼ਿਕ ਦੀ ਧੁੰਨ ਉਤੇ ਪਿਸਤੌਲ ਵਿਚ ਗੋਲ਼ੀਆਂ ਭਰ ਰਿਹਾ ਹੈ ਤੇ ਉਸਦਾ ਦੋਸਤ ਨਸ਼ੇ ਵਿਚ ਟੱਲੀ ਹੋ ਕੇ ਹਵਾਈ ਫਾਇਰਿੰਗ ਕਰ ਰਿਹਾ ਹੈ।

ਪੁਲਿਸ ਸੂਤਰਾਂ ਅਨੁਸਾਰ ਟੀਮ ਨੇ ਸਮਾਜਸੇਵੀ ਕਹਿਲਾਉਣ ਵਾਲੇ ਨੌਜਵਾਨ ਨੂੰ ਫੜ ਲਿਆ ਹੈ। ਪੁਲਿਸ ਹੁਣ ਪਤਾ ਕਰਨ ਵਿਚ ਰੁੱਝੀ ਹੈ ਕਿ ਇਹ ਪਾਰਟੀ ਮਹਾਨਗਰ ਵਿਚ ਆਖਿਰ ਹੋਈ ਕਿੱਥੇ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ