ਲੁਧਿਆਣਾ : 35 ਹਜ਼ਾਰ ‘ਚ ਸਰਜਰੀ ਕਰਵਾਉਣ ਤੋਂ ਬਾਅਦ ਵੀ ਨੱਕ ਹੋਇਆ ਟੇਢਾ, 2 ਡਾਕਟਰਾਂ ‘ਤੇ ਪਰਚਾ

0
857

ਲੁਧਿਆਣਾ | ਮਰੀਜ਼ ਨੂੰ ਨੱਕ ਦੀ ਕੌਸਮੈਟਿਕ ਸਰਜਰੀ ਕਰਵਾਉਣੀ ਇਸ ਕਦਰ ਮਹਿੰਗੀ ਪਈ ਕਿ ਉਸ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣੀ ਸ਼ੁਰੂ ਹੋ ਗਈ। ਇੰਨਾ ਹੀ ਨਹੀਂ ਮਰੀਜ਼ ਦਾ ਨੱਕ ਵੀ ਟੇਢਾ ਹੋ ਗਿਆ। ਮਾਮਲੇ ਸਬੰਧੀ ਮਰੀਜ਼ ਨੇ ਨਰਸਿੰਗ ਹੋਮ ਦੇ ਡਾਕਟਰਾਂ ਖ਼ਿਲਾਫ਼ ਸਿਵਲ ਸਰਜਨ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ 2 ਡਾਕਟਰਾਂ ਦਾ ਕਸੂਰ ਕੱਢਿਆ ਗਿਆ।

ਸਰਜਰੀ ਖਰਾਬ ਹੋਣ ਕਾਰਨ ਉਨ੍ਹਾਂ ਦਾ ਨੱਕ ਟੇਢਾ ਹੋ ਗਿਆ ਤੇ ਸਾਹ ਲੈਣ ਵਿਚ ਤਕਲੀਫ ਹੋਣ ਲੱਗ ਪਈ। ਤਿੰਨ ਮਹੀਨੇ ਤਕ ਦਵਾਈ ਲੈਣ ਦੇ ਬਾਵਜੂਦ ਉਨ੍ਹਾਂ ਦੀ ਤਕਲੀਫ਼ ਠੀਕ ਨਾ ਹੋਈ। ਇਸ ਸਬੰਧੀ ਗੁਰਦੀਪ ਸਿੰਘ ਨੇ ਸਿਵਲ ਸਰਜਨ ਲੁਧਿਆਣਾ ਕੋਲ ਸ਼ਿਕਾਇਤ ਕੀਤੀ। ਤਫਤੀਸ਼ ਤੋਂ ਬਾਅਦ ਸਿਵਲ ਸਰਜਨ ਦੀ ਟੀਮ ਨੇ ਦੋਵਾਂ ਡਾਕਟਰਾਂ ਨੂੰ ਕਸੂਰਵਾਰ ਪਾਇਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੇ ਏਐੱਸਆਈ ਪ੍ਰੇਮ ਚੰਦ ਦਾ ਕਹਿਣਾ ਹੈ ਕਿ ਪੁਲਿਸ ਨੇ ਡਾਕਟਰ ਜੀਐੱਸ ਕਥੂਰੀਆ ਤੇ ਡਾ. ਅਜੇ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਬਸਤੀ ਜੋਧੇਵਾਲ ਦੇ ਰਹਿਣ ਵਾਲੇ ਗੁਰਦੀਪ ਕੁਮਾਰ ਦੀ ਸ਼ਿਕਾਇਤ ‘ਤੇ ਡਾਕਟਰ ਜੀਐੱਸ ਕਥੂਰੀਆ ਤੇ ਡਾਕਟਰ ਅਜੇ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਗੁਰਦੀਪ ਕੁਮਾਰ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਦੀਪ ਨਰਸਿੰਗ ਹੋਮ ਵਿਚ ਆਪਣੇ ਨੱਕ ਦੀ ਸਰਜਰੀ ਕਰਵਾਉਣ ਲਈ ਗਏ ਸਨ। 35 ਹਜ਼ਾਰ ਰੁਪਏ ਦੀ ਫੀਸ ਭਰ ਕੇ ਉਨ੍ਹਾਂ ਨੇ ਕੌਸਮੈਟਿਕ ਸਰਜਰੀ ਕਰਵਾਈ ਪਰ ਸਰਜਰੀ ਠੀਕ ਨਹੀਂ ਹੋ ਸਕੀ।