ਲੁਧਿਆਣਾ : ਨੇਪਾਲੀ ਨੌਕਰਾਣੀ ਨੇ ਪੂਰੇ ਪਰਿਵਾਰ ਨੂੰ ਦਿੱਤਾ ਜ਼ਹਿਰ, ਅਜੇ ਦੋ ਦਿਨ ਪਹਿਲਾਂ ਹੀ ਰੱਖੀ ਸੀ ਮੇਡ

0
675

ਲੁਧਿਆਣਾ, 15 ਦਸੰਬਰ| ਲੁਧਿਆਣਾ ਦੇ ਸੈਕਟਰ 32 ਸਥਿਤ ਇੱਕ ਘਰ ਵਿੱਚ ਰੱਖੀ ਗਈ ਨੇਪਾਲੀ ਨੌਕਰਾਨੀ ਵੱਲੋਂ ਤਿੰਨ ਲੋਕਾਂ ਨੂੰ ਕੋਈ ਨਸ਼ੀਲਾ ਪਦਾਰਥ ਖਿਲਾ ਕੇ ਬੇਹੋਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਇਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਡਾਕਟਰ ਇਨ੍ਹਾਂ ਦਾ ਇਲਾਜ ਕਰ ਰਹੇ ਹਨ। ਇਸ ਦੌਰਾਨ ਘਰ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਘਰ ਦੇ ਮਾਲਕਾਂ ਮੁਤਾਬਕ ਉਨ੍ਹਾਂ ਨੇ ਦੋ ਦਿਨ ਪਹਿਲਾਂ ਇੱਕ ਨੇਪਾਲੀ ਨੌਕਰਾਨੀ ਨੂੰ ਕੰਮ ‘ਤੇ ਰੱਖਿਆ ਸੀ। ਇਸ ਦੌਰਾਨ ਉਨ੍ਹਾਂ ਨੇ ਨੌਕਰਾਨੀ ਤੋਂ ਉਸਦੇ ਪਛਾਣ ਸਬੰਧੀ ਦਸਤਾਵੇਜ਼ ਮੰਗੇ ਸਨ ਅਤੇ ਦਸਤਾਵੇਜ਼ ਨਾ ਦੇਣ ‘ਤੇ ਕੰਮ ‘ਤੇ ਨਾ ਆਉਣ ਲਈ ਕਿਹਾ ਸੀ।

ਘਰਦਿਆਂ ਮੁਤਾਬਕ ਅੱਜ ਉਹ ਕੰਮ ‘ਤੇ ਗਏ ਸਨ ਕਿ ਪਿੱਛੋਂ ਨੌਕਰਾਣੀ ਨੇ ਘਰ ਵਿੱਚ ਕੰਮ ਕਰਦੇ ਕੁਕ, ਸੱਤ ਮਹੀਨੇ ਦੇ ਬੱਚੇ ਨੂੰ ਸੰਭਾਲਣ ਵਾਲੀ ਮਹਿਲਾ ਅਤੇ ਉਨ੍ਹਾਂ ਦੇ ਘਰ ਵਿੱਚ ਆਈ ਇੱਕ ਮਹਿਲਾ ਰਿਸ਼ਤੇਦਾਰ ਨੂੰ ਕੋਈ ਨਸ਼ੀਲਾ ਪਦਾਰਥ ਦੇ ਦਿੱਤਾ।

ਹਾਲਾਂਕਿ ਸਾਵਧਾਨੀ ਵਜੋਂ ਉਨ੍ਹਾਂ ਨੇ ਘਰ ਦੇ ਹਰ ਇੱਕ ਕਮਰੇ ਵਿੱਚ ਸੀਸੀਟੀਵੀ ਕੈਮਰੇ ਲਗਾ ਰੱਖੇ ਹਨ ਅਤੇ ਜਦੋਂ ਉਨ੍ਹਾਂ ਨੇ ਕੈਮਰਿਆਂ ਵਿੱਚ ਕਿਸੇ ਵੀ ਵਿਅਕਤੀ ਨੂੰ ਹਿਲਦੇ ਡੁਲਦੇ ਨਾ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਗੁਆਂਢੀਆਂ ਨੂੰ ਸੁਚਨਾ ਸੀਟੀ। ਗੁਆਂਢੀਆਂ ਨੇ ਆ ਕੇ ਮੌਕੇ ਤੇ ਦੇਖਿਆ ਤਾਂ ਨੌਕਰਾਨੀ ਆਪਣਾ ਸਾਮਾਨ ਪੈਕ ਕਰ ਰਹੀ ਸੀ ਅਤੇ ਉਹ ਮੌਕੇ ਤੋਂ ਹੀ ਫਰਾਰ ਹੋ ਗਈ। ਉਨ੍ਹਾਂ ਨੇ ਸੂਚਨਾ ਪੁਲਿਸ ਨੂੰ ਦਿੱਤੀ ਹੈ।

ਵੇਖੋ ਵੀਡੀਓ

https://www.facebook.com/punjabibulletinworld/videos/758955546059906