ਲੁਧਿਆਣਾ : ਨਾਬਾਲਗਾ ਨੂੰ ਇਕੱਲੀ ਘਰ ਵੇਖ ਕੇ ਗੁਆਂਢੀ ਨੇ ਕੀਤਾ ਜਬਰ-ਜ਼ਨਾਹ, ਧਮਕੀਆਂ ਦੇ ਕੇ ਫਰਾਰ

0
383

ਲੁਧਿਆਣਾ, 2 ਫਰਵਰੀ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਨਾਬਾਲਿਗ ਲੜਕੀ ਨੂੰ ਇਕੱਲਿਆਂ ਦੇਖ ਕੇ ਗੁਆਂਢੀ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ l ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਉਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨਨਕੂ ਖਿਲਾਫ਼ ਜਬਰ-ਜ਼ਨਾਹ ਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਔਰਤ ਨੇ ਦੱਸਿਆ ਕਿ ਉਹ ਆਪਣੇ ਪੂਰੇ ਪਰਿਵਾਰ ਸਮੇਤ ਸਾਹਨੇਵਾਲ ਦੇ ਇਕ ਇਲਾਕੇ ਵਿਚ ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ l ਰੋਜ਼ ਵਾਂਗ ਔਰਤ ਅਤੇ ਉਸ ਦਾ ਪਤੀ ਸਵੇਰ ਵੇਲੇ ਕੰਮ ‘ਤੇ ਚਲੇ ਗਏ l ਗੁਆਂਢ ਵਿਚ ਰਹਿਣ ਵਾਲਾ ਨਨਕੂ ਉਨ੍ਹਾਂ ਦੀ ਨਾਬਾਲਗ ਬੇਟੀ ਨੂੰ ਇਕੱਲਿਆਂ ਦੇਖ ਕੇ ਘਰ ਅੰਦਰ ਦਾਖਲ ਹੋ ਗਿਆ ਅਤੇ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ l

ਮੁਲਜ਼ਮ ਲੜਕੀ ਨੂੰ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ l ਜਦੋਂ ਮਾਪੇ ਘਰ ਪਹੁੰਚੇ ਤਾਂ ਲੜਕੀ ਨੇ ਮੁਲਜ਼ਮ ਨਨਕੂ ਦੀ ਸ਼ਰਮਨਾਕ ਹਰਕਤ ਸਬੰਧੀ ਜਾਣਕਾਰੀ ਦਿੱਤੀ l ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਨਨਕੂ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।