ਲੁਧਿਆਣਾ : ਹਲਵਾਈ ਦੀ ਦੁਕਾਨ ‘ਤੇ ਸਾਮਾਨ ਲੈਣ ਆਏ ਮੁੰਡੇ ਦਾ ਮਰਡਰ, ਚਾਕੂ ਨਾਲ ਸਿਰ ਤੇ ਧੌਣ ‘ਤੇ ਕੀਤੇ ਕਈ ਵਾਰ

0
804

ਲੁਧਿਆਣਾ| ਹਲਵਾਈ ਦੀ ਦੁਕਾਨ ‘ਤੇ ਸਾਮਾਨ ਲੈਣ ਆਏ ਇਕ ਗਾਹਕ ਦਾ ਕਤਲ ਕਰ ਦਿੱਤਾ ਗਿਆ। ਉਸ ਦਾ ਆਪਣੇ ਸਾਥੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਦੀ ਗਰਦਨ ਅਤੇ ਸਿਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਘਟਨਾ ਗਿਆਸਪੁਰਾ ਇਲਾਕੇ ਦੀ ਲਾਲ ਮਸਜਿਦ ਨੇੜੇ ਸੁਦਰਸ਼ਨ ਹਲਵਾਈ ਦੀ ਹੈ। ਮ੍ਰਿਤਕ ਸੋਨੂੰ ਅਲੀ ਆਪਣੇ ਸਾਥੀ ਨਾਲ ਹਲਵਾਈ ਦੀ ਦੁਕਾਨ ‘ਤੇ ਕੁਝ ਸਾਮਾਨ ਖਰੀਦਣ ਪਹੁੰਚਿਆ ਸੀ। ਦੱਸਿਆ ਗਿਆ ਹੈ ਕਿ ਉਹ ਆਟੋ ਚਲਾਉਂਦਾ ਸੀ ਅਤੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਕਤਲ ਤੋਂ ਬਾਅਦ ਲੋਕਾਂ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਸੂਚਿਤ ਕੀਤਾ। ਐਸਐਚਓ ਸਤਵੰਤ ਸਿੰਘ ਮੌਕੇ ’ਤੇ ਪੁੱਜੇ।

ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਐਸਐਫਐਲ ਦੀ ਟੀਮ ਮੌਕੇ ’ਤੇ ਸਬੂਤ ਇਕੱਠੇ ਕਰ ਰਹੀ ਹੈ। ਕਤਲ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਆਸਪਾਸ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।