ਲੁਧਿਆਣਾ| ਹਰਿਆਣਾ ਤੋਂ ਬਾਅਦ ਪੰਜਾਬ ‘ਚ ਵੀ ਖੁਸਰਿਆਂ ਦੀ ਬੇਰਹਿਮੀ ਨਾਲ ਸਿਰ ਮੁੰਨ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ, ਜਿਸ ‘ਚ ਕੁਝ ਖੁਸਰੇ ਆਪਣੇ ਗੁੰਡਿਆਂ ਨਾਲ ਮਿਲ ਕੇ ਖੁਸਰਿਆਂ ਦੀ ਹਜ਼ਾਮਤ ਕਰਦੇ ਨਜ਼ਰ ਆ ਰਹੇ ਹਨ।
ਇੰਨਾ ਹੀ ਨਹੀਂ ਦੋਸ਼ੀਆਂ ਨੇ ਖੁਸਰਿਆਂ ਦੇ ਕੱਪੜੇ ਵੀ ਪਾੜ ਦਿੱਤੇ। ਨੌਜਵਾਨ ਨੇ ਖੁਸਰਿਆਂ ਦੀ ਡੰਡੇ ਨਾਲ ਅਤੇ ਝਾੜੂ ਨਾਲ ਕੁੱਟਮਾਰ ਕੀਤੀ। ਪੀੜਤ ਖੁਸਰਿਆਂ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਨ੍ਹਾਂ ਨੂੰ ਵਧਾਈਆਂ ਵਜੋਂ 25,000 ਰੁਪਏ ਮਿਲੇ ਹਨ। ਹਾਲਾਂਕਿ ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ।