ਲੁਧਿਆਣਾ : ਪੂਰੇ ਪਰਿਵਾਰ ਨੂੰ ਮਾਰ ਕੇ ਕੱਪਾਂ ‘ਚ ਛੱਡੀ ਚਾਹ ਗਰਮ ਕੀਤੀ, ਫਿਰ ਇੱਕ ਘੰਟਾ ਕੀਤੀ Tea party

0
1862

ਲੁਧਿਆਣਾ| ਲੁਧਿਆਣਾ ਵਿਚ ਟ੍ਰਿਪਲ ਮਰਡਰ ਦੇ ਮੁਲਜ਼ਮ ਨੂੰ ਪੁਲਿਸ ਕਪੂਰਥਲਾ ਜੇਲ੍ਹ ਤੋਂ ਲੁਧਿਆਣਾ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਮੁਲਜ਼ਮ ਨੇ ਪੁਲਿਸ ਪੁੱਛਗਿਛ ਵਿਚ ਕਈ ਖੁਲਾਸੇ ਕੀਤੇ ਹਨ। ਉਸ ਨੇ ਵਾਰਦਾਤ ਦੇ ਬਾਅਦ ਲਾਸ਼ਾਂ ਕੋਲ ਬੈਠ ਕੇ 1 ਘੰਟਾ ਟੀ ਪਾਰਟੀ ਕੀਤੀ।

ਕਾਤਲ ਪ੍ਰੇਮ ਚੰਦ ਉਰਫ ਮਿਥੁਨ ਨੇ ਪਰਿਵਾਰ ਵੱਲੋਂ ਕੱਪਾਂ ਵਿਚ ਛੱਡੀ ਚਾਹ ਨੂੰ ਭਾਂਡੇ ਵਿਚ ਪਾਇਆ। ਫਿਰ ਉਸਨੂੰ ਗਰਮ ਕੀਤਾ ਤੇ ਪੀ ਲਿਆ। ਇਸ ਦੇ ਬਾਅਦ ਘਰ ਤੋਂ ਲੁੱਟਮਾਰ ਕਰਕੇ ਫਰਾਰ ਹੋ ਗਿਆ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਤਿਆਰਾ ਮਿਥੁਨ ਨਸ਼ੇ ਦੀ ਹਾਲਤ ਵਿਚ ਖਾਲੀ ਕੋਠੀ ਸਮਝ ਕੇ ਅੰਦਰ ਦਾਖਲ ਹੋ ਗਿਆ। ਮੇਨ ਗੇਟ ਦੇ ਖੁੱਲ੍ਹਣ ਦੀ ਆਵਾਜ਼ ਆਉਣ ਨਾਲ ਰਿਟਾਇਰ ਏਐੱਸਆਈ ਕੁਲਦੀਪ ਸਿੰਘ ਬਾਹਰ ਆ ਗਏ। ਇਸ ਦਰਮਿਆਨ ਕਾਤਲ ਪੌੜੀਆਂ ਦੇ ਹੇਠਾਂ ਲੁਕ ਗਿਆ। ਕੁਲਦੀਪ ਸਿੰਘ ਜਦੋਂ ਕਮਰੇ ਵਿਚ ਜਾਣ ਲੱਗੇ ਤਾਂ ਉਸ ਨੇ ਪਿੱਛੇ ਤੋਂ ਉਨ੍ਹਾਂ ਦੇ ਸਿਰ ਵਿਚ ਕਈ ਵਾਰ ਕੀਤੇ।

ਨੇੜੇ ਦੇ ਕਮਰੇ ਵਿਚ ਸੌਂ ਰਹੇ ਕੁਲਦੀਪ ਦੇ ਬੇਟੇ ਗੁਰਵਿੰਦਰ ਤੇ ਪਰਮਜੀਤ ਕੌਰ ‘ਤੇ ਵੀ ਕਈ ਵਾਰ ਕੀਤੇ। ਮੁਲਜ਼ਮ ਨੇ ਘਰ ਤੋਂ ਨਕਦੀ, ਬਾਈਕ, ਗਹਿਣੇ ਤੇ ਪਿਸਤੌਲ ਚੋਰੀ ਕੀਤੀ। ਪੁਲਿਸ ਨੇ ਗਹਿਣੇ, ਬਾਈਕ, ਪਿਸਤੌਲ ਬਰਾਮਦ ਕਰ ਲਏ ਹਨ। ਉਸ ਨੇ 10 ਹਜ਼ਾਰ ਕੈਸ਼ ਖਰਚ ਕਰ ਲਿਆ ਸੀ।

ਸੀਪੀ ਸਿੱਧੂ ਨੇ ਦੱਸਿਆ ਕਿ ਪੁਲਿਸ ਨੂੰ ਜਾਂਚ ਦੌਰਾਨ ਰੇਲ ਟਿਕਟ ਮਿਲੀ, ਜੋ ਅੰਬਾਲਾ ਸਟੇਸ਼ਨ ਦੀ ਸੀ। ਪੁਲਿਸ ਟੀਮ ਅੰਬਾਲਾ ਪਹੁੰਚੀ ਤੇ ਟਿਕਟ ਤੋਂ ਪੂਰੀ ਡਿਟੇਲ ਕਢਵਾਈ। ਜਾਂਚ ਵਿਚ ਸਾਹਮਣੇ ਆਇਆ ਕਿ ਜਿਹੜੇ ਲੋਕਾਂ ਦੀ ਇਹ ਟਿਕਟ ਹੈ, ਉਹ ਬਿਹਾਰ ਦੇ ਨਾਲੰਦਾ ਦੇ ਰਹਿਣ ਵਾਲੇ ਹਨ।

ਸਾਰੇ ਥਾਣਿਆਂ ਵਿਚ ਮੈਸੇਜ ਕੀਤਾ ਹੋਇਆ ਸੀ। ਪਤਾ ਲੱਗਾ ਕਿ ਫਿਲੌਰ ਪੁਲਿਸ ਨੇ ਇਕ ਚੋਰ ਫੜਿਆ ਹੈ ਜਿਸ ਨੇ ਸਨੈਚਿੰਗ ਕੀਤੀ ਹੈ। ਫਿਲੌਰ ਤੁਰੰਤ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ। ਪਤਾ ਲੱਗਾ ਕਿ ਚੋਰ ਦਾ ਰਿਮਾਂਡ ਖਤਮ ਹੋ ਗਿਆ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ। ਪੁੱਛਗਿਛ ਵਿਚ ਫਿਲੌਰ ਪੁਲਿਸ ਤੋਂ ਪਹਿਲਾਂ ਹੀ ਮੁਲਜ਼ਮ ਦੀਨਾਨਗਰ ਵਿਚ ਮਹਿਲਾ ਦਾ ਕਤਲ ਕਰਕੇ ਲਾਸ਼ ਗਟਰ ਵਿਚ ਸੁੱਟਣ ਦੀ ਵਾਰਦਾਤ ਨੂੰ ਕਬੂਲ ਚੁੱਕਾ ਸੀ।

ਇਸ ਦੇ ਬਾਅਦ ਮੁਲਜ਼ਮ ਨੂੰ ਕਪੂਰਥਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨੇ ਕਿੰਨੀਆਂ ਵਾਰਦਾਤਾਂ ਕੀਤੀਆਂ ਹਨ। ਫਿਲਹਾਲ ਮੁਲਜ਼ਮ ਨੇ ਅਜੇ ਤਿੰਨ ਵਾਰਦਾਤਾਂ ਦੱਸੀਆਂ ਹਨ।