ਲੁਧਿਆਣਾ ਦੇ ਉਦਯੋਗਪਤੀ ਨਾਲ ਵੱਜੀ ਇਕ ਕਰੋੜ ਦੀ ਠੱਗੀ, ਪੁਲਿਸ ਮੁਲਾਜ਼ਮ ਬਣ ਠੱਗ ਫੋਨ ‘ਤੇ ਕਰ ਗਏ ਕਾਂਡ

0
472

ਲੁਧਿਆਣਾ | ਪੰਜਾਬ ‘ਚ ਲਗਾਤਾਰ ਸਾਈਬਰ ਕ੍ਰਾਈਮ ਦੇ ਮਾਮਲੇ ਵੱਧਦੇ ਜਾ ਰਹੇ ਹਨ । ਠੱਗਾ ਵੱਲੋਂ ਆਏ ਦਿਨ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ । ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ, ਇਥੋਂ ਦੇ ਵੱਡੇ ਉਦਯੋਪਤੀ ਰਜਨੀਸ਼ ਆਹੂਜਾ ਨਾਲ ਠੱਗਾਂ ਨੇ ਇੱਕ ਕਰੋੜ ਇਕ ਲੱਖ ਰੁਪਏ ਦੀ ਠੱਗੀ ਮਾਰੀ । ਉਦਯੋਪਤੀ ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।

ਐਸਐਚਓ ਜਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨਾਲ ਉਦਯੋਗਪਤੀ ਨਾਲ ਠੱਗੀ ਹੋਈ । ਉਨ੍ਹਾਂ ਨੇ ਦੱਸਿਆ ਕਿ ਉਦਯੋਪਤੀ ਨੂੰ ਇੱਕ ਫੋਨ ਕਾਲ ਆਉਂਦੀ ਹੈ। ਫੋਨ ਕਾਲ ਕਰਨ ਵਾਲਾ ਆਪਣੇ ਆਪ ਨੂੰ ਦਿੱਲੀ ਪੁਲਿਸ ਦਾ ਮੁਲਾਜ਼ਮ ਦੱਸਦਾ ਹੈ ਅਤੇ ਆਖਦਾ ਹੈ ਕਿ ਦਿੱਲੀ ਏਅਰਪੋਰਟ ਤੋਂ ਗਲੋਬਲ ਕੋਰੀਆਰ ਕੰਪਨੀ ਦਾ ਇੱਕ ਪਾਰਸਲ ਮਿਲਿਆ ਹੈ, ਜਿਸ ਵਿਚ 16 ਪਾਸਪੋਰਟ ਅਤੇ ਕੁਝ ਸਿਮ ਮਿਲੇ ਹਨ। ਜਿਸ ਵਿਚ ਸੰਜੇ ਸਿੰਘ ਨਾਮ ਦੇ ਵਿਅਕਤੀ ਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਵਿੱਚ ਉਨ੍ਹਾਂ ਵੱਲੋਂ 38 ਕਰੋੜ ਦੇ ਲਗਭਗ ਲੈ ਗਏ ਸੀ, ਜਿਸ ਦਾ ਕਮਿਸ਼ਨ 10% ਲੁਧਿਆਣਾ ਦੇ ਉਦਯੋਪਤੀ ਨੂੰ ਦਿੱਤਾ ਗਿਆ, ਜਿਸ ਦੇ ਬਿਆਨਾਂ ਤੋਂ ਬਾਅਦ ਹੁਣ ਤੁਹਾਡੇ ਉਪਰ ਕਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਉਦਯੋਪਤੀ ਨੂੰ ਕਿਹਾ ਕਿ ਤੁਹਾਡੇ arrest ਵਰੰਟ ਕੱਢੇ ਗਏ ਹਨ, ਜੋ ਕਿ ਉਦਯੋਪਤੀ ਨੂੰ ਵਟਸਐਪ ‘ਤੇ ਭੇਜੇ ਗਏ, ਜਿਸ ਤੋਂ ਬਾਅਦ ਉਦਯੋਗਪਤੀ ਨੇ ਘਬਰਾ ਗਿਆ । ਉਸ ਨੇ 86 ਲੱਖ ਰੁਪਏ ਇਕ ਅਤੇ ਦੂਜੀ 15 ਲੱਖ ਦੀ ਰਾਸ਼ੀ ਠੱਗਾਂ ਦੇ ਅਕਾਊਂਟ ਦੇ ਵਿਚ ਟਰਾਂਸਫਰ ਕਰ ਦਿੱਤੀ । ਇਸ ਘਟਨਾ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ । ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਇਸ ਮਾਮਲੇ ਦੇ ਵਿਚ ਦੋਸ਼ੀਆਂ ਦਾ ਲਿੰਕ ਲੱਭ ਕੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ । ਅਕਾਊਂਟ ਫਰੀਜ਼ ਕਰਾ ਦਿੱਤੇ ਗਏ ਹਨ ਅਤੇ ਜਲਦੀ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਲੋਕ ਸੁਚੇਤ ਰਹਿਣ ਜੇਕਰ ਇਸ ਤਰ੍ਹਾਂ ਦੀ ਕਦੇ ਕਾਲ ਆਉਂਦੀ ਹੈ ਤੁਰੰਤ ਪੁਲਿਸ ਨੂੰ ਸੂਚਿਤ ਕਰਨ ।