ਲੁਧਿਆਣਾ : ਰੇਹੜੀ ‘ਤੇ ਕੁਲਚ-ਛੋਲੇ ਖਾ ਰਹੇ ਪਤੀ-ਪਤਨੀ ਨਾਲ ਵਾਰਦਾਤ, CCTV ਖੰਗਾਲ ਰਹੀ ਪੁਲਿਸ

0
28

ਲੁਧਿਆਣਾ, 19 ਨਵੰਬਰ | ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੇ ਇਲਾਕੇ ਨੀਲਾ ਝੰਡਾ ਗੁਰਦੁਆਰੇ ਨੇੜੇ ਬਾਈਕ ਸਵਾਰ ਲੁਟੇਰਿਆਂ ਨੇ ਆਪਣੇ ਪਤੀ ਨਾਲ ਜਾ ਰਹੀ ਔਰਤ ਦਾ ਪਰਸ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪਤੀ-ਪਤਨੀ ਝਪਟਮਾਰਾਂ ਨੂੰ ਫੜਨ ਲਈ ਰੌਲਾ ਪਾਉਂਦੇ ਰਹੇ ਪਰ ਭੀੜ ਦਾ ਫਾਇਦਾ ਉਠਾਉਂਦੇ ਹੋਏ ਲੁਟੇਰੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਤੋਂ ਬਾਅਦ ਮੁਹੰਮਦ ਇਬਰਾਹੀਮ ਵਾਸੀ ਨੂਰਵਾਲਾ ਰੋਡ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮੁਹੰਮਦ ਇਬਰਾਹੀਮ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਗੁਰਦੁਆਰੇ ਨੇੜੇ ਕੁਲਚੇ ਛੋਲੇ ਵਾਲੀ ਗਲੀ ‘ਚ ਕੁਲਚੇ ਚਨਾ ਖਾ ਰਹੇ ਸਨ ਕਿ ਦੋ ਨੌਜਵਾਨ ਮੋਟਰਸਾਈਕਲ ‘ਤੇ ਪਿੱਛੇ ਤੋਂ ਆਏ ਅਤੇ ਉਸ ਦੀ ਪਤਨੀ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਪਰਸ ਵਿਚ ਸੋਨੇ ਦਾ ਇੱਕ ਲਾਕੇਟ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਸੀ। ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਤੋਂ ਪੁੱਛਗਿੱਛ ਕਰ ਕੇ ਅਤੇ ਕੈਮਰੇ ਦੀ ਫੁਟੇਜ ਲੈ ਕੇ ਦੋਸ਼ੀਆਂ ਨੂੰ ਟਰੇਸ ਕੀਤਾ ਜਾ ਰਿਹਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)