ਲੁਧਿਆਣਾ/ਖੰਨਾ | ਪੁਲਿਸ ਨੇ ਬਸੰਤ ਪੰਚਮੀ ਮੌਕੇ ਘਰਾਂ ਦੀਆਂ ਛੱਤਾਂ ਉਪਰ ਰੇਡਾਂ ਮਾਰ ਕੇ ਡੀਜੇ ਲਾਉਣ ਵਾਲਿਆਂ ਅਤੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਸਬਕ ਸਿਖਾਇਆ। ਪੁਲਸ ਨੇ ਡੀਜੇ ਜ਼ਬਤ ਕੀਤੇ ਅਤੇ ਹੁੱਲੜਬਾਜ਼ਾਂ ਨੂੰ ਥਾਣੇ ਬੰਦ ਕੀਤਾ। ਇਸ ਦੌਰਾਨ ਕਈ ਥਾਵਾਂ ਉਪਰ ਹੁੱਕਾ ਪਾਰਟੀ ਵੀ ਚੱਲਦੀ ਪਾਈ ਗਈ।
ਸਿਟੀ ਥਾਣਾ 2 ਦੇ ਮੁਖੀ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਬਸੰਤ ਪੰਚਮੀ ਮੌਕੇ ਸਵੇਰ ਤੋਂ ਰੇਡਾਂ ਕੀਤੀਆਂ ਜਾ ਰਹੀਆਂ ਹਨ। ਨੌਜਵਾਨ ਡੀਜੇ ਲਗਾ ਕੇ ਹੁੱਲੜਬਾਜ਼ੀ ਕਰ ਰਹੇ ਸਨ ਜਿਨ੍ਹਾਂ ਨੂੰ ਫੜ ਕੇ ਥਾਣੇ ਬੰਦ ਕੀਤਾ ਗਿਆ। ਡੀਜੇ ਜ਼ਬਤ ਕੀਤੇ। ਇਕ ਥਾਂ ਉਪਰ ਹੁੱਕਾ ਪੀ ਰਿਹਾ ਨੌਜਵਾਨ ਚਾਈਨਾ ਡੋਰ ਸਮੇਤ ਫੜਿਆ ਗਿਆ।
ਪੁਲਿਸ ਦੀ ਰੇਡ ਤੋਂ ਬਾਅਦ ਡੀਜੇ ਵਗੈਰਾ ਦਾ ਸਾਊਂਡ ਇਕਦਮ ਬੰਦ ਹੋ ਗਿਆ। ਪੁਲਿਸ ਨੇ ਛੱਤਾਂ ‘ਤੇ ਚੜ੍ਹ ਕੇ ਸਖਤੀ ਨਾਲ ਸਭ ਕੁਝ ਰੋਕਿਆ। ਇਸ ਦੌਰਾਨ ਪੁਲਿਸ ਨੌਜਵਾਨਾਂ ਨੂੰ ਸਾਮਾਤ ਸਮੇਤ ਥਾਣੇ ਲੈ ਗਈ।
ਵੇਖੋ ਵੀਡੀਓ