ਲੁਧਿਆਣਾ | ਮੰਡੀ ਗੋਬਿੰਦਗੜ੍ਹ ਪੁਲਿਸ ਨੇ ਇਕ ਲੜਕੀ ਦੀ ਸ਼ਿਕਾਇਤ ‘ਤੇ ਉਸ ਦੇ ਹੋਣ ਵਾਲੇ ਪਤੀ ਤੇ ਸਹੁਰੇ ਖ਼ਿਲਾਫ਼ ਵਿਆਹ ਤੋਂ ਪਹਿਲਾਂ ਹੀ ਦਾਜ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਵਿਚ ਕੰਚਨ ਵਾਸੀ ਗੁਰਮੁੱਖ ਸਿੰਘ ਕਾਲੋਨੀ, ਮੰਡੀ ਗੋਬਿੰਦਗੜ੍ਹ ਨੇ ਦੋਸ਼ ਲਗਾਇਆ ਕਿ ਉਸ ਦੀ ਮੰਗਣੀ 2020 ਨੂੰ ਸਾਗਰ ਨਾਲ ਹੋਈ ਸੀ, ਜਿਸ ਉੱਪਰ ਉਸ ਦੇ ਮਾਤਾ-ਪਿਤਾ ਨੇ ਲੱਖਾਂ ਰੁਪਏ ਖ਼ਰਚੇ ਸੀ।
ਲੜਕੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਿਆਹ ਦੀ ਤਰੀਕ 2022 ‘ਚ ਨਿਸ਼ਚਿਤ ਹੋਈ ਸੀ ਤੇ ਮੈਰਿਜ ਪੈਲੇਸ ਤੇ ਹਲਵਾਈ ਵੀ ਬੁੱਕ ਕਰਵਾ ਦਿੱਤੇ ਸੀ ਪਰ ਹੁਣ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ‘ਚ ਪੈਸੇ ਅਤੇ ਹੋਰ ਸਾਮਾਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਉਸ ਦਾ ਵਿਆਹ ਨਹੀਂ ਹੋ ਸਕਿਆ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਸਾਗਰ, ਉਸ ਦੇ ਪਿਤਾ ਮਿਹਰਬਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।