ਲੁਧਿਆਣਾ| ਲੁਧਿਆਣਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗ੍ਰੰਥੀ ਸਿੰਘ ਦੀ ਪਤਨੀ ਆਪਣੇ ਹੀ ਮਾਮੇ ਨਾਲ ਫ਼ਰਾਰ ਹੋ ਗਈ।
ਗ੍ਰੰਥੀ ਸਿੰਘ ਅਤੇ ਉਸਦੀ ਪਤਨੀ ਨੇ ਕੈਮਰੇ ਸਾਹਮਣੇ ਆਪੋ-ਆਪਣਾ ਪੱਖ ਰੱਖਿਆ ਹੈ। ਜਿੱਥੇ ਪਤਨੀ ਦਾ ਕਹਿਣਾ ਹੈ ਕਿ ਉਹ ਜਦੋਂ ਦੀ ਇਸ ਘਰ ਵਿੱਚ ਵਿਆਹ ਕੇ ਆਈ ਹੈ, ਉਸ ਨਾਲ ਕੁੱਟਮਾਰ ਹੁੰਦੀ ਰਹੀ ਹੈ ਅਤੇ ਕਦੇ ਵੀ ਚੰਗਾ ਵਰਤਾਰਾ ਨਹੀ ਕੀਤਾ ਗਿਆ।
ਮਾਮਲਾ ਲੁਧਿਆਣਾ ਦੇ ਜਗੀਰਪੁਰ ਦਾ ਦੱਸਿਆ ਜਾ ਰਿਹਾ ਹੈ। ਕੈਮਰੇ ਮੂਹਰੇ ਆ ਕੇ ਗ੍ਰੰਥੀ ਨੇ ਇਲਜ਼ਾਮ ਲਗਾਏ ਹਨ ਕਿ ਉਸਦੀ ਪਤਨੀ ਦੇ ਮਾਮੇ ਨਾਲ ਹੀ ਨਾਜਾਇਜ਼ ਸੰਬੰਧ ਹਨ, ਜਦੋਂਕਿ ਗ੍ਰੰਥੀ ਦੀ ਪਤਨੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਗ੍ਰੰਥੀ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਜਦੋਂ ਦੀ ਵਿਆਹ ਕੇ ਆਈ ਹੈ, ਉਸ ਨਾਲ ਮਾੜਾ ਵਰਤਾਅ ਕੀਤਾ ਗਿਆ ਹੈ। ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਹੁਣ ਵੀ ਉਸਨੂੰ ਕੁੱਟ ਕੇ ਹੀ ਘਰੋਂ ਕੱਢਿਆ ਗਿਆ ਹੈ।