ਲੁਧਿਆਣਾ : ਸ਼ਾਦੀ ਡਾਟ ਕਾਮ ‘ਤੇ ਹੋਈ ਦੋਸਤੀ, CBI ਅਫਸਰ ਦੱਸ ਕੇ ਲੜਕੀ ਤੋਂ ਨੌਜਵਾਨ ਨੇ ਠੱਗੇ 25 ਲੱਖ 93 ਹਜ਼ਾਰ, ਹੁਣ ਕੀਤਾ ਨੰਬਰ ਬੰਦ

0
472

ਲੁਧਿਆਣਾ | ਸੀਬੀਆਈ ਇੰਸਪੈਕਟਰ ਬੋਲ ਕੇ ਨੌਜਵਾਨ ਛੇ ਮਹੀਨਿਆਂ ਤੱਕ ਕੁੜੀ ਨਾਲ ਗੱਲਾਂ ਕਰਦਾ ਰਿਹਾ। ਬਾਅਦ ‘ਚ ਮੁਲਜ਼ਮ ਨੇ ਲੜਕੀ ਨੂੰ ਦੱਸਿਆ ਕਿ ਉਹ ਕਿਸੇ ਕੇਸ ਦੇ ਸਿਲਸਿਲੇ ਵਿਚ ਪੱਛਮੀ ਬੰਗਾਲ ਆਇਆ ਸੀ, ਉਥੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਤੇ ਇਲਾਜ ਦੇ ਨਾਂ ‘ਤੇ ਝੂਠ ਬੋਲ ਕੇ ਲੜਕੀ ਤੋਂ 25 ਲੱਖ 93 ਹਜ਼ਾਰ ਰੁਪਏ ਲੈ ਲਏ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਗੱਲ ਕਰਨੀ ਬੰਦ ਕਰ ਦਿੱਤੀ। ਦੋਵਾਂ ਦੀ ਮੁਲਾਕਾਤ Shaadi.com ਵੈੱਬਸਾਈਟ ‘ਤੇ ਹੋਈ ਸੀ।

ਟਸਟੇਸ ਮਾਥੁਰ ਦੀ ਸ਼ਿਕਾਇਤ ‘ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਵਿਪਨ ਕੁਮਾਰ ਵਾਸੀ ਬਾਰਪੁਰ ਗੁਰੂਕੁਲ ਹਰਿਦੁਆਰ, ਕਾਂਤੀ ਸਟੋਰ ਵਾਸੀ ਮਾਣਕਪੁਰ ਪਿੰਡ ਗਾਜ਼ੀਆਬਾਦ, ਸੁਨੀਲ ਕੁਮਾਰ ਵਾਸੀ ਮੁਹੱਲਾ ਰਾਜਪੂਤ, ਨਵੀਂ ਦਿੱਲੀ ਅਤੇ ਰੀਟਾ ਰਾਣੀ ਵਾਸੀ ਕੜਕੜਡੂਮਾ, ਪੂਰਬੀ ਦਿੱਲੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।

ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮੁਲਾਕਾਤ ਜੀਵਨ ਸਾਥੀ ਡਾਟ ਕਾਮ ਰਾਹੀਂ ਵਿਪਨ ਕੁਮਾਰ ਨਾਲ ਹੋਈ ਸੀ। ਦੋਵਾਂ ਵਿਚਾਲੇ ਵਿਆਹ ਦੀ ਗੱਲ ਚੱਲੀ ਅਤੇ ਆਰੋਪੀ ਨੇ ਖੁਦ ਨੂੰ CBI ਇੰਸਪੈਕਟਰ ਦੱਸਿਆ। ਮੁਲਜ਼ਮ ਨੇ ਪੀੜਤ ਤੋਂ ਵੱਖ-ਵੱਖ ਤਰੀਕਿਆਂ ਨਾਲ 25 ਲੱਖ 93 ਹਜ਼ਾਰ ਰੁਪਏ ਕਢਵਾ ਲਏ।