ਲੁਧਿਆਣਾ : ਨਕਲੀ ਮਹਿਲਾ ਜੱਜ ਤੇ ਪੁਲਿਸ ਮੁਲਾਜ਼ਮ ਪਤੀ ਨੌਕਰੀਆਂ ਲਵਾਉਣ ਦੇ ਨਾਂ ‘ਤੇ ਮਾਰਦੇ ਸੀ ਠੱਗੀਆਂ, ਗ੍ਰਿਫਤਾਰ

0
14321
ਲੁਧਿਆਣਾ | ਇਕ ਫਰਜ਼ੀ ਮਹਿਲਾ ਜੱਜ ਅਤੇ ਉਸਦੇ ਡੀ.ਐਸ.ਪੀ. ਪਤੀ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ ਉੱਤੇ ਨੌਜਵਾਨਾਂ ਨੂੰ ਠੱਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।
ਔਰਤ ਦਾ ਪਤੀ ਮਾਨਸਾ ਜੇਲ ਵਿਚ ਡਿਪਟੀ ਸੁਪਰਡੈਂਟ ਹੈ। ਮਹਿਲਾ ਨੌਜਵਾਨਾਂ ਨੂੰ ਪੁਲਿਸ ਦਾ ਡਰ ਦਿਖਾਉਂਦੀ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਦੀਪ ਕਿਰਨ ਅਤੇ ਉਸ ਦੇ ਪਤੀ ਡਿਪਟੀ ਜੇਲ ਸੁਪਰਡੈਂਟ ਨਰਪਿੰਦਰ ਸਿੰਘ ਵਜੋਂ ਹੋਈ ਹੈ।
ਇਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ ਅਤੇ ਲਖਵਿੰਦਰ ਸਿੰਘ ਵਾਸੀ ਸਾਹਨੇਵਾਲ ਅਤੇ ਮੰਡੀ ਗੋਬਿੰਦਗੜ੍ਹ ਦੇ ਨਾਂ ਸ਼ਾਮਲ ਹਨ। ਸੌਦਾ 5 ਤੋਂ 8 ਲੱਖ ‘ਚ ਤੈਅ ਹੁੰਦਾ ਦੱਸਿਆ ਜਾ ਰਿਹਾ ਹੈ। ਹੁਣ ਤੱਕ ਪੁਲਿਸ ਕੋਲ ਕਰੀਬ 5 ਸ਼ਿਕਾਇਤਾਂ ਪਹੁੰਚੀਆਂ ਸਨ। ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਠੱਗ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਔਰਤ ਇਕ ਵਿਅਕਤੀ ਤੋਂ 5 ਤੋਂ 8 ਲੱਖ ਰੁਪਏ ਲੈਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਤੇ ਉਸਦੇ ਪਤੀ ਦਾ ਇਸ ਘਪਲੇ ਦਾ ਕਾਲਾ ਕਾਰੋਬਾਰ ਡੇਢ ਕਰੋੜ ਰੁਪਏ ਤੱਕ ਦਾ ਹੈ। ਉਕਤ ਔਰਤ ਨੌਜਵਾਨਾਂ ਤੋਂ ਪੈਸੇ ਵੀ ਲੈਂਦੀ ਸੀ ਅਤੇ ਇਸ ਤੋਂ ਬਾਅਦ ਲੋਕਾਂ ਦੇ ਫੋਨ ਚੁੱਕਣੇ ਬੰਦ ਕਰ ਦਿੰਦੀ ਸੀ। ਮੁਲਜ਼ਮ ਔਰਤ ਦੀਪ ਕਿਰਨ ਉਕਤ ਨੌਜਵਾਨਾਂ ਨੂੰ ਮਾਨਸਾ ਜੇਲ ‘ਚ ਤਾਇਨਾਤ ਆਪਣੇ ਪਤੀ ਡਿਪਟੀ ਸੁਪਰਡੈਂਟ ਨਰਪਿੰਦਰ ਨੂੰ ਮਿਲਣ ਲਈ ਲਿਆਉਂਦੀ ਸੀ। ਨੌਜਵਾਨ ਮੰਨਦੇ ਸੀ ਕਿ ਉਸ ਦੀ ਜੇਲ ਤੱਕ ਪਹੁੰਚ ਹੈ। ਇਸ ਕਾਰਨ ਉਹ ਆਸਾਨੀ ਨਾਲ ਉਸ ‘ਤੇ ਭਰੋਸਾ ਕਰ ਲੈਂਦੇ ਸੀ ਅਤੇ ਲੱਖਾਂ ਰੁਪਏ ਫੀਸ ਵਜੋਂ ਦੇ ਦਿੰਦਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਔਰਤ ਦੇ ਨਾਲ ਇਸ ਕੰਮ ਵਿਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਬਿਨਾਂ ਨੇਮ ਪਲੇਟ ਵਾਲੀਆਂ 2 ਪੁਲਿਸ ਵਰਦੀਆਂ, ਪੁਲਿਸ ਅਫ਼ਸਰਾਂ ਦੇ ਜਾਅਲੀ ਦਸਤਖ਼ਤਾਂ ਵਾਲਾ 1 ਜਾਅਲੀ ਜੁਆਇਨਿੰਗ ਪੱਤਰ, ਪੁਲਿਸ ਭਰਤੀ ਦੇ 10 ਫਾਰਮ ਬਰਾਮਦ ਕੀਤੇ ਸਨ।