ਲੁਧਿਆਣਾ | ਲੁਧਿਆਣਾ ‘ਚ ਫੈਕਟਰੀ ਮਾਲਕ ਤੇ ਵਰਕਰਾਂ ‘ਚ ਝੜਪ ਹੋ ਗਈ। ਫੈਕਟਰੀ ਮਾਲਕ ਨੇ ਮੌਕੇ ‘ਤੇ ਬਾਊਂਸਰ ਬੁਲਾਏ ਤੇ ਉਨ੍ਹਾਂ ਕੋਲੋਂ ਵਰਕਰਾਂ ਦੀ ਜੰਮ ਕੇ ਕੁੱਟਮਾਰ ਕਰਵਾਈ, ਜਿਸ ਨਾਲ ਕਈ ਵਰਕਰ ਜ਼ਖਮੀ ਹੋ ਗਏ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਸ਼ਿਕਾਇਤ ਦਰਜ ਕੀਤੀ।
ਜਾਣਕਾਰੀ ਮੁਤਾਬਕ ਲੁਧਿਆਣਾ ਦੀ ਇਕ ਫੈਕਟਰੀ ‘ਚ ਕਿਸੇ ਗੱਲ ਨੂੰ ਲੈ ਕੇ ਵਰਕਰਾਂ ਨੇ ਕੰਮ ਬੰਦ ਕਰ ਦਿੱਤਾ, ਜਿਸ ਨਾਲ ਫੈਕਟਰੀ ਮਾਲਕ ਨੇ ਵਰਕਰਾਂ ਨਾਲ ਗਾਲੀ-ਗਲੋਚ ਕੀਤੀ ਤੇ ਬਾਊਂਸਰ ਬੁਲਾ ਕੇ ਵਰਕਰਾਂ ਦੀ ਕੁੱਟਮਾਰ ਕਰਵਾ ਦਿੱਤੀ, ਜਿਸ ‘ਤੇ ਗੁੱਸੇ ‘ਚ ਆਏ ਵਰਕਰਾਂ ਨੇ ਫੈਕਟਰੀ ਦੇ ਸਾਹਮਣੇ ਧਰਨਾ ਲਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ।
ਵਰਕਰਾਂ ਨੇ ਕਿਹਾ ਕਿ ਫੈਕਟਰੀ ਮਾਲਕ ਨੇ ਬਾਊਂਸਰ ਬੁਲਾ ਕੇ ਕਈ ਵਰਕਰਾਂ ਦੀ ਕੁੱਟਮਾਰ ਕਰਵਾਈ, ਜਿਸ ਨਾਲ ਉਹ ਜ਼ਖਮੀ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।