ਲੁਧਿਆਣਾ : ਚਿੱਟਾ ਪੀਣ ਤੋਂ ਰੋਕਣ ‘ਤੇ ਨਸ਼ੇੜੀਆਂ ਨੇ ਦੁਕਾਨਦਾਰ ਰਾਡਾਂ ਨਾਲ ਕੁੱਟੇ, ਬਾਅਦ ‘ਚ ਰਾਹਗੀਰਾਂ ਨੇ ਝੰਬੇ ਨਸ਼ੇੜੀ

0
1654

ਲੁਧਿਆਣਾ, 28 ਦਸੰਬਰ| ਲੁਧਿਆਣਾ ਦੀ ਤਾਜਪੁਰ ਕਾਲੋਨੀ ਵਿਚ ਇੱਕ ਦੁਕਾਨਦਾਰ ਨੂੰ ਨੌਜਵਾਨਾਂ ਨੂੰ ਚਿੱਟਾ ਲਾਉਣ ਤੋਂ ਰੋਕਣਾ ਮਹਿੰਗਾ ਪੈ ਗਿਆ। ਨਸ਼ੇ ਦੀ ਲੋਰ ਵਿਚ ਨੌਜਵਾਨਾਂ ਨੇ ਦੁਕਾਨਦਾਰ ਅਤੇ ਉਸਦੇ ਭਰਾ ਸਮੇਤ ਕੋਲ ਖੜ੍ਹੇ ਤਿੰਨ ਵਿਅਕਤੀਆਂ ਦੀ ਜੰਮ ਕੇ ਕੁੱਟਮਾਰ ਕੀਤੀ।

ਇਸੇ ਦੌਰਾਨ ਉੱਥੋਂ ਦੀ ਲੰਘ ਰਹੇ ਰਾਹਗੀਰਾਂ ਨੇ ਜਦੋਂ ਇਹ ਦੇਖਿਆਂ ਤਾਂ ਉਨ੍ਹਾਂ ਨੇ ਉਕਤ ਨਸ਼ੇੜੀਆਂ ਜੰਮ ਕੇ ਕੁੱਟਮਾਰ ਕੀਤੀ। ਜਿਸ ਪਿੱਛੋਂ ਇਨ੍ਹਾਂ ਚਾਰਾਂ ਨਸ਼ੇੜੀਆਂ ਨੂੰ ਜ਼ਖਮੀ ਹਾਲਤ ਵਿੱਚ ਲੁਧਿਆਣੇ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਨ੍ਹਾਂ ਦਾ ਇਲਾਜ ਜਾਰੀ ਹੈ।

ਪੀੜਤ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਕੁਝ ਨੌਜਵਾਨ ਚਿੱਟਾ ਲਗਾ ਰਹੇ ਸਨ, ਜਦੋਂ ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਚਿੱਟਾ ਲਾਉਣ ਤੋਂ ਰੋਕਿਆ ਤਾਂ ਇਨ੍ਹਾਂ ਨੌਜਵਾਨਾਂ ਨੇ ਹਥਿਆਰਾਂ ਨਾਲ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਜ਼ਖਮੀ ਹੋ ਗਏ, ਇਸ ਦੌਰਾਨ ਉਥੋਂ ਨਿਕਲ ਰਹੇ ਕੁਝ ਰਾਹਗੀਰਾਂ ਨੇ ਉਨ੍ਹਾਂ ਨੂੰ ਇਨ੍ਹਾਂ ਨਸ਼ੇੜੀਆਂ ਦੇ ਚੁੰਗਲ ‘ਚੋਂ ਬਚਾਇਆ ਅਤੇ ਸਿਵਲ ਹਸਪਤਾਲ ਲਿਆਂਦਾ।