ਲੁਧਿਆਣਾ : ਇਲਾਜ ਕਰਵਾਉਣ ਆਈ ਨਾਬਾਲਿਗ ਲੜਕੀ ਨਾਲ Rape ਕਰਨ ਵਾਲੇ ਡਾਕਟਰ ਨੂੰ ਮਿਲੀ 20 ਸਾਲ ਕੈਦ ਦੀ ਸਜ਼ਾ

0
2022

ਲੁਧਿਆਣਾ | ਜੱਜ ਕੇ ਕੇ ਜੈਨ ਦੀ ਅਦਾਲਤ ਨੇ ਇਕ ਨਾਬਾਲਿਗਾ ਨਾਲ ਆਪਣੇ ਕਲੀਨਿਕ ‘ਚ ਜਾਂਚ ਦੇ ਬਹਾਨੇ Rape ਕਰਨ ਦੇ ਆਰੋਪੀ ਡਾ. ਟਾਪਿੰਦਰ ਸਿੰਘ ਨੂੰ 20 ਸਾਲ ਦੀ ਕੈਦ ਤੇ 15 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਸਰਕਾਰੀ ਵਕੀਲ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸੁਧਾਰ ਦੀ ਪੁਲਿਸ ਵੱਲੋਂ 30 ਅਗਸਤ 2018 ਨੂੰ ਪੀੜਤਾ ਦੀ ਸ਼ਿਕਾਇਤ ‘ਤੇ ਉਕਤ ਡਾਕਟਰ ਵਿਰੁੱਧ ਉਸ ਦੇ ਨਾਲ ਰੇਪ ਕਰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੀੜਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ 14 ਸਾਲਾ 9ਵੀਂ ਕਲਾਸ ਦੀ ਵਿਦਿਆਰਥਣ ਨੇ ਆਰੋਪ ਲਾਇਆ ਸੀ ਕਿ ਬਿਮਾਰ ਹੋਣ ਕਾਰਨ ਉਸ ਦਾ ਇਲਾਜ ਉਕਤ ਡਾਕਟਰ ਵੱਲੋਂ ਉਸ ਦੇ ਕਲੀਨਿਕ ‘ਚ 3 ਦਿਨ ਤੋਂ ਕੀਤਾ ਜਾ ਰਿਹਾ ਸੀ ਤੇ ਉਸ ਨੂੰ ਗੁਲੂਕੋਜ਼ ਲਗਾਇਆ ਜਾ ਰਿਹਾ ਸੀ।

ਘਟਨਾ ਵਾਲੇ ਦਿਨ ਸ਼ਾਮ ਕਰੀਬ 6 ਵਜੇ ਉਹ ਆਪਣੇ ਮਾਤਾ-ਪਿਤਾ ਨਾਲ ਡਾਕਟਰ ਦੇ ਕਲੀਨਿਕ ‘ਤੇ ਗੁਲੂਕੋਜ਼ ਲਗਵਾਉਣ ਗਈ ਤਾਂ ਡਾਕਟਰ ਉਸ ਨੂੰ ਆਪਣੇ ਨਾਲ ਅੰਦਰ ਲੈ ਗਿਆ। ਉਸ ਦੀ ਮਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਆਰੋਪੀ ਡਾਕਟਰ ਨੇ ਮਨ੍ਹਾ ਕਰ ਦਿੱਤਾ।

ਆਰੋਪੀ ਤੋਂ 15 ਲੱਖ ਵਸੂਲ ਹੋਏ ਤਾਂ ਪੀੜਤਾ ਨੂੰ ਦਿੱਤੇ ਜਾਣਗੇ

ਜਾਂਚ ਦੇ ਬਹਾਨੇ ਅੰਦਰ ਲਿਜਾ ਕੇ ਆਰੋਪੀ ਨੇ ਲੜਕੀ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਲੜਕੀ ਨੇ ਵਿਰੋਧ ਕੀਤਾ ਤਾਂ ਡਾਕਟਰ ਨੇ ਉਸ ਨੂੰ ਧਮਕਾਇਆ ਕਿ ਜੇਕਰ ਰੌਲਾ ਪਾਇਆ ਤਾਂ ਉਸ ਨੂੰ ਜ਼ਹਿਰ ਦਾ ਟੀਕਾ ਲਾ ਕੇ ਜਾਨ ਤੋਂ ਮਾਰ ਦੇਵੇਗਾ, ਜਿਸ ‘ਤੇ ਡਰ ਦੇ ਮਾਰੇ ਲੜਕੀ ਚੁੱਪ ਹੋ ਗਈ ਤੇ ਡਾਕਟਰ ਨੇ ਉਸ ਦਾ ਰੇਪ ਕਰ ਦਿੱਤਾ।

ਘਰ ਜਾ ਕੇ ਉਸ ਨੇ ਡਾਕਟਰ ਦੀ ਇਸ ਹਰਕਤ ਬਾਰੇ ਆਪਣੀ ਮਾਂ ਨੂੰ ਦੱਸਿਆ, ਜਿਸ ‘ਤੇ ਉਨ੍ਹਾਂ ਨੇ ਪੁਲਿਸ ਕੋਲ ਪਹੁੰਚ ਕੇ ਡਾਕਟਰ ਖਿਲਾਫ ਸ਼ਿਕਾਇਤ ਦਰਜ ਕਰਵਾਈ।

ਸਰਕਾਰੀ ਵਕੀਲ ਨੇ ਦੱਸਿਆ ਕਿ ਅਦਾਲਤ ਦੇ ਫੈਸਲੇ ਅਨੁਸਾਰ ਜੇਕਰ ਆਰੋਪੀ ਤੋਂ 15 ਲੱਖ ਵਸੂਲ ਹੁੰਦੇ ਹਨ ਤਾਂ ਉਹ ਪੀੜਤਾ ਨੂੰ ਅਦਾ ਕੀਤੇ ਜਾਣਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)