ਲੁਧਿਆਣਾ : ਘਰ ਅੱਗੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਕਾਂਗਰਸੀ ਆਗੂ ਤੇ ਡਾਕਟਰ ਵਿਚਾਲੇ ਝੜਪ, 3 ਲੋਕ ਜ਼ਖਮੀ

0
263

ਲੁਧਿਆਣਾ, 4 ਨਵੰਬਰ | ਕਾਰ ਪਾਰਕਿੰਗ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਡਾਕਟਰ ਵਿਚਾਲੇ ਝੜਪ ਹੋ ਗਈ। ਇਸ ਝੜਪ ਵਿਚ ਇੱਕ ਡਾਕਟਰ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਡਾਕਟਰ ਨੇ ਸਾਬਕਾ ਕਾਂਗਰਸ ਪ੍ਰਧਾਨ ‘ਤੇ ਉਸ ਅਤੇ ਉਸ ਦੀ ਪਤਨੀ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਲੁਧਿਆਣਾ ਦੇ ਆਤਮਾ ਨਗਰ ਇਲਾਕੇ ਦੀ ਹੈ। ਜਿੱਥੇ ਮਾਤਾ ਵੈਸ਼ਨੋ ਦੇਵੀ ਮੰਦਿਰ ਨੇੜੇ ਇੱਕ ਸ਼ੋਕ ਸਭਾ ਵਿਚ ਸ਼ਾਮਲ ਹੋਣ ਲਈ ਸ਼ਹਿਰ ਦੇ ਮਸ਼ਹੂਰ ਡਾਕਟਰ ਵਿਸ਼ਾਲ ਕੁਮਾਰ ਆਪਣੀ ਪਤਨੀ ਨਾਲ ਕਾਰ ਵਿਚ ਆਏ ਹੋਏ ਸਨ। ਡਾਕਟਰ ਵਿਸ਼ਾਲ ਨੇ ਦੱਸਿਆ ਕਿ ਉਹ ਆਪਣੀ ਕਾਰ ਸਾਈਡ ‘ਤੇ ਖੜ੍ਹੀ ਕਰ ਕੇ ਸ਼ੋਕ ਸਭਾ ‘ਚ ਗਏ ਸਨ। ਕੁਝ ਸਮੇਂ ਬਾਅਦ ਜਦੋਂ ਉਹ ਆਪਣੀ ਕਾਰ ‘ਤੇ ਵਾਪਸ ਆਇਆ ਤਾਂ ਇਕ ਵਿਅਕਤੀ ਘਰੋਂ ਬਾਹਰ ਆਇਆ ਅਤੇ ਆਉਂਦਿਆਂ ਹੀ ਪਹਿਲਾਂ ਉਸ ਨਾਲ ਬਦਸਲੂਕੀ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ

ਲੋਕਾਂ ਮੁਤਾਬਕ ਡਾਕਟਰ ਵਿਸ਼ਾਲ ਦੀ ਕਾਰ ਸਾਬਕਾ ਕਾਂਗਰਸ ਪ੍ਰਧਾਨ ਗੁਰਜੀਤ ਸਿੰਘ ਦੇ ਘਰ ਦੇ ਕੋਲ ਖੜ੍ਹੀ ਸੀ ਤਾਂ ਗੁੱਸੇ ‘ਚ ਸਾਬਕਾ ਕਾਂਗਰਸ ਪ੍ਰਧਾਨ ਨੇ ਡਾਕਟਰ ਤੇ ਉਸ ਦੀ ਪਤਨੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਡਾਕਟਰ ਵਿਸ਼ਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਾਰ ਦੇ ਅੰਦਰ ਬੈਠ ਗਿਆ, ਕਾਰ ਨੂੰ ਲਾਕ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੇ ਆਉਣ ਤੱਕ ਉਹ ਕਾਰ ਵਿਚ ਬੈਠਾ ਰਿਹਾ।

ਜਦੋਂਕਿ ਸਾਬਕਾ ਕਾਂਗਰਸ ਪ੍ਰਧਾਨ ਗੁਰਜੀਤ ਸਿੰਘ ਨੇ ਡਾਕਟਰ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਨੇ ਡਾਕਟਰ ਨੂੰ ਕਾਰ ਸਾਈਡ ’ਤੇ ਲਿਜਾਣ ਲਈ ਕਿਹਾ ਸੀ ਪਰ ਡਾਕਟਰ ਨੇ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ।ਆਤਮਾ ਨਗਰ ਥਾਣੇ ਦੀ ਐਸਐਚਓ ਅਵਨੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)