ਲੁਧਿਆਣਾ : ਉਧਾਰ ਲਏ 7 ਲੱਖ ਮੋੜਨ ਲਈ ਸੁੰਨਸਾਨ ਥਾਂ ਬੁਲਾਇਆ, ਸਿਰ ‘ਤੇ ਕੀਤਾ ਹਥੌੜਿਆਂ ਨਾਲ ਵਾਰ, ਮ੍ਰਿਤ ਸਮਝ ਕੇ 20 ਹਜ਼ਾਰ ਵੀ ਲੁੱਟੇ

0
476

ਲੁਧਿਆਣਾ | 7 ਲੱਖ ਰੁਪਏ ਵਾਪਸ ਮੋੜਨ ਬਹਾਨੇ ਵਿਅਕਤੀ ਨੂੰ ਵੀਰਾਨ ਥਾਂ ‘ਤੇ ਬੁਲਾਇਆ ਤੇ ਜਾਨਲੇਵਾ ਹਮਲਾ ਕਰ ਦਿੱਤਾ। ਪਿੰਡ ਦੇ ਹੀ ਰਹਿਣ ਵਾਲੇ ਮੁਲਜ਼ਮ ਨੇ ਆਪਣੇ ਸਾਥੀ ਨਾਲ ਮਿਲ ਕੇ ਵਿਅਕਤੀ ਦੇ ਸਿਰ ਵਿਚ ਹਥੌੜੇ ਮਾਰੇ ਅਤੇ ਉਸ ਨੂੰ ਮਰਿਆ ਸਮਝ ਦੋਵੇਂ ਫਰਾਰ ਹੋ ਗਏ। ਜਾਂਦੇ ਸਮੇਂ ਮੁਲਜ਼ਮ 20 ਹਜ਼ਾਰ ਰੁਪਏ ਦੀ ਨਕਦੀ ਜੇਬ ਵਿਚੋਂ ਲੈ ਗਏ।

ਕਰਮਜੀਤ ਸਿੰਘ ਨੇ ਮੋਹਨ ਸਿੰਘ ਕੋਲੋਂ 7 ਲੱਖ ਰੁਪਏ ਲੈਣੇ ਸਨ। ਵਾਰ-ਵਾਰ ਕਹਿਣ ਦੇ ਬਾਵਜੂਦ ਰਕਮ ਵਾਪਸ ਨਹੀਂ ਕਰ ਰਿਹਾ ਸੀ। ਬੇਟੇ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਮੋਹਨ ਸਿੰਘ ਦਾ ਫੋਨ ਆਇਆ ਅਤੇ ਉਸਨੇ ਪੈਸੇ ਦੇਣ ਲਈ ਕਰਮਜੀਤ ਨੂੰ ਬੁਲਾਇਆ। ਮੋਹਨ ਸਿੰਘ ਕਰਮਜੀਤ ਸਿੰਘ ਦੇ ਸਕੂਟਰ ਪਿੱਛੇ ਬੈਠ ਗਿਆ ਅਤੇ ਪੈਸੇ ਦੇਣ ਦੀ ਗੱਲ ਕਹਿ ਕੇ ਉਸ ਨੂੰ ਸੂਏ ਕੋਲ ਲੈ ਗਿਆ। ਕਰਮਜੀਤ ਨੇ ਦੱਸਿਆ ਕਿ ਮੋਟਰਸਾਈਕਲ ‘ਤੇ ਸਵਾਰ ਹੋ ਕੇ ਇਕ ਹੋਰ ਵਿਅਕਤੀ ਆਇਆ, ਜਿਸ ਨੇ ਆਪਣਾ ਮੋਟਰਸਾਈਕਲ ਅੱਗੇ ਲਗਾ ਕੇ ਸਕੂਟਰ ਰੋਕ ਲਿਆ ਅਤੇ ਹਥੌੜੇ ਨਾਲ ਸਿਰ ਵਿਚ ਵਾਰ ਕੀਤਾ।

ਉਸ ਨੇ ਦੱਸਿਆ ਕਿ ਉਸ ਵਿਅਕਤੀ ਕੋਲੋਂ ਹਥੋੜਾ ਫੜ ਕੇ ਮੋਹਨ ਸਿੰਘ ਨੇ ਵੀ ਉਸ ਦੇ ਸਿਰ ਵਿਚ 2 ਵਾਰ ਕੀਤੇ ਅਤੇ ਉਸ ਨੂੰ ਮਰਿਆ ਸਮਝ ਕੇ ਝਾੜੀਆਂ ਵਿਚ ਸੁੱਟ ਦਿੱਤਾ। ਮੁਲਜ਼ਮਾਂ ਨੇ ਜਾਂਦੇ ਸਮੇਂ ਕਰਮਜੀਤ ਸਿੰਘ ਦੀ ਜੇਬ ਵਿਚੋਂ 20 ਹਜ਼ਾਰ ਰੁਪਏ ਦੀ ਨਕਦੀ ਵੀ ਕੱਢ ਲਈ। ਸੂਚਨਾ ਮਿਲਦੇ ਹੀ ਕਰਮਜੀਤ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਮੋਹਨ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਅਤੇ ਲੁੱਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਵਿਚ ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਪਿੰਡ ਤੱਖਰਾਂ ਦੇ ਰਹਿਣ ਵਾਲੇ ਕਰਮਜੀਤ ਸਿੰਘ ਦੇ ਬਿਆਨਾਂ ਉਪਰ ਇਸੇ ਪਿੰਡ ਦੇ ਵਾਸੀ ਮੋਹਨ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ਼ ਲੁੱਟ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੰਭੀਰ ਰੂਪ ਵਿੱਚ ਫੱਟੜ ਹੋਏ ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਹਨ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਵਾਕਫੀਅਤ ਹੈ।