ਲੁਧਿਆਣਾ : ਆਟੋ ਚਾਲਕ ਦਾ ਬੇਰਹਿਮੀ ਨਾਲ ਕਤਲ, ਨਹਿਰ ਕਿਨਾਰੇ ਖੂਨ ਨਾਲ ਲੱਥਪੱਥ ਮਿਲੀ ਲਾਸ਼

0
464

ਲੁਧਿਆਣਾ। ਸ਼ਹਿਰ ਵਿਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ। ਇਕ ਨਵਾਂ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ, ਜਿੱਥੇ ਕਿ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਸਥਾਨਕ ਸ਼ਿਮਲਾਪੁਰੀ ਇਲਾਕੇ ‘ਚ ਆਟੋ ਚਾਲਕ ਦੇ ਸਿਰ ‘ਤੇ ਇੱਟ ਮਾਰ ਕੇ ਉਸ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ।

ਉਸ ਦੀ ਲਾਸ਼ ਸਿੰਧਵਾ ਨਹਿਰ ਦੇ ਕਿਨਾਰੇ ਆਟੋ ਅੰਦਰ ਪਈ ਮਿਲੀ। ਰਾਹਗੀਰਾਂ ਨੇ ਖੂਨ ਨਾਲ ਲੱਥਪੱਥ ਲਾਸ਼ ਨੂੰ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੇ ਐੱਸ. ਐੱਚ. ਓ. ਪ੍ਰਮੋਦ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।